ਪ੍ਰਵਾਸੀ ਮਜ਼ਦੂਰਾਂ ਨੂੰ 14 ਤੱਕ ਪਿੰਡ ਛੱਡਣ ਦਾ ਅਲਟੀਮੇਟਮ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ
Tuesday, Jun 13, 2023 - 06:45 PM (IST)
ਚੌਂਕੀਮਾਨ (ਗਗਨਦੀਪ) : ਬੀਤੀ ਰਾਤ ਪਿੰਡ ਸਵੱਦੀ ਕਲਾਂ ਵਿਖੇ ਪ੍ਰਵਾਸੀ ਮਜ਼ਦੂਰਾਂ ਵਲੋਂ ਇਕ ਪੰਜਾਬੀ ਪਰਿਵਾਰ ਨਾਲ ਕੁੱਟ-ਮਾਰ ਕਰਨ ਦਾ ਵਿਵਾਦ ਉਸ ਸਮੇਂ ਹੋਰ ਤਿੱਖਾ ਹੋ ਗਿਆ ਜਦੋਂ ਬੀਤੀ ਸਵੇਰ ਸਮੁੱਚੇ ਨਗਰ ਵਲੋਂ ਪ੍ਰਵਾਸੀ ਮਜ਼ਦੂਰਾਂ ਵਲੋਂ ਕੀਤੀ ਗੁੰਡਾਗਰਦੀ ਖ਼ਿਲਾਫ਼ ਇੱਕਜੁਟ ਹੁੰਦਿਆਂ ਸਰਵਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਕਿ 14 ਜੂਨ ਤੱਕ ਇਸ ਵਿਚ ਕੋਈ ਵੀ ਪ੍ਰਵਾਸੀ ਮਜ਼ਦੂਰ ਨਹੀਂ ਰਹਿ ਸਕੇਗਾ। ਇਸ ਮਤੇ ਵਿਚ ਸਿਰਫ ਉਨ੍ਹਾਂ ਮਜ਼ਦੂਰਾਂ ਨੂੰ ਛੋਟ ਦਿੱਤੀ ਗਈ ਹੈ, ਜਿਨ੍ਹਾਂ ਦੀਆਂ ਵੋਟਾਂ ਇਸ ਪਿੰਡ ’ਚ ਬਣ ਚੁੱਕੀਆਂ ਹਨ।
ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪੰਜ ਨੌਜਵਾਨਾਂ ਨੇ ਜਿਊਲਰ ਨੂੰ ਮਾਰੀ ਗੋਲ਼ੀ, ਲੁੱਟ ਕੇ ਲੈ ਗਏ ਦੁਕਾਨ
ਇਸ ਮੌਕੇ ਸਰਪੰਚ ਲਾਲ ਸਿੰਘ ਸਵੱਦੀ, ਪੰਚ ਜਗਦੀਪ ਸਿੰਘ ਜੱਗਾ, ਜਥੇਦਾਰ ਗੁਰਤੇਜਪਾਲ ਸਿੰਘ ਤੂਰ, ਪੰਚ ਤਰਲੋਕ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਜਤਿੰਦਰ ਸਿੰਘ ਨੀਟਾ ਆਪਣੀ ਕਾਰ ਰਾਹੀਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਨੂੰ ਪ੍ਰਵਾਸੀ ਮਜ਼ਦੂਰਾਂ ਨੇ ਰੋਕ ਲਿਆ ਤੇ ਉਸਦੀ ਬਹੁਤ ਜ਼ਿਆਦਾ ਕੁੱਟ-ਮਾਰ ਕੀਤੀ ਅਤੇ ਇਨ੍ਹਾਂ ਮਜ਼ਦੂਰਾਂ ਵੱਲੋਂ ਕਾਰ ਦਾ ਸ਼ੀਸ਼ਾ ਭੰਨਣ ਉਪਰੰਤ ਉਸਦੀ ਪਤਨੀ ਦੀ ਵੀ ਕੁੱਟ-ਮਾਰ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਮੌਕੇ ’ਤੇ ਪਿੰਡ ਦੇ ਕੁਝ ਨੌਜਵਾਨ ਨਾ ਆਉਂਦੇ ਤਾਂ ਇਨ੍ਹਾਂ ਨੇ ਉਸ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਸੀ।
ਇਹ ਵੀ ਪੜ੍ਹੋ : ਟ੍ਰਾਂਸਪੋਰਟ ਵਿਭਾਗ ਦਾ ਸਖ਼ਤ ਕਦਮ, ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਉਨ੍ਹਾਂ ਦੱਸਿਆ ਕਿ ਉਕਤ ਘਟਨਾ ’ਤੇ ਐਕਸ਼ਨ ਲੈਂਦਿਆਂ ਸਮੁੱਚੀ ਪੰਚਾਇਤ ਵਲੋਂ ਸਵੇਰੇ 9 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਅਨਾਊਂਸਮੈਂਟ ਕਰਵਾ ਕੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਰੱਖਿਆ ਗਿਆ। ਜਿਸ ਤੋਂ ਬਾਅਦ ਸਮੁੱਚਾ ਨਗਰ ਇਕ ਮੰਚ ’ਤੇ ਇਕੱਠਾ ਹੋ ਗਿਆ ਤੇ ਮੌਕੇ ’ਤੇ ਹੀ ਸਮੂਹ ਨਗਰ ਨਿਵਾਸੀਆਂ ਦੀ ਸਰਵਸੰਮਤੀ ਨਾਲ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਪਤਾ ਪਾਇਆ ਗਿਆ, ਜਿਸ ਵਿਚ ਯੂ.ਪੀ/ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੂੰ 14 ਜੂਨ ਤੱਕ ਪਿੰਡ ਛੱਡ ਕੇ ਜਾਣ ਦਾ ਅਲਟੀਮੇਟਮ ਦਿੱਤਾ ਗਿਆ। ਇਸ ਮਤੇ ਦੀਆਂ ਸ਼ਰਤਾਂ ਅਨੁਸਾਰ ਇਨ੍ਹਾਂ ਨੂੰ ਮਕਾਨ, ਦੁਕਾਨ ਕਿਰਾਏ ’ਤੇ ਦੇਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। ਇਸ ਤੋਂ ਬਾਅਦ ਰੇਹੜੀ ਫੜ੍ਹੀ ਲਾਉਣ ’ਤੇ ਵੀ ਮੁਕੰਮਲ ਪਾਬੰਦੀ ਕੀਤੀ ਗਈ ਹੈ ਅਤੇ ਕਿਸੇ ਵੀ ਪ੍ਰਵਾਸੀ ਮਜ਼ਦੂਰ ਦੀ ਵੋਟ ਤੇ ਅਧਾਰ ਕਾਰਡ ਵੀ ਇਸ ਨਗਰ ਵਿਚ ਨਹੀਂ ਬਣਾਇਆ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਬਰਮਾਂ, ਦਰਸ਼ਨ ਸਿੰਘ ਖਾਲਸਾ, ਅਮਨਦੀਪ ਸਿੰਘ ਅਮਨਾ, ਸਤਪਾਲ ਸਿੰਘ ਸੱਤਾ, ਬਿੰਦਰ ਸਵੱਦੀ, ਪੰਚ ਭਗਵਾਨ ਸਿੰਘ, ਹਰਜਿੰਦਰ ਸਿੰਘ, ਫੋਜੀ ਹਰਪ੍ਰੀਤ ਸਿੰਘ, ਬਿੱਟੂ ਸਵੱਦੀ, ਗੁਰਵਿੰਦਰ ਸਿੰਘ ਤੂਰ, ਪ੍ਰਧਾਨ ਬੂਟਾ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈ ਕੇ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ
ਕੀ ਕਹਿਣੈ ਭੂੰਦੜੀ ਚੌਕੀ ਇਚਾਰਜ ਦਾ
ਇਸ ਮਾਮਲੇ ਸੰਬੰਧੀ ਜਦੋਂ ਚੌਕੀ ਭੂੰਦੜੀ ਦੇ ਮੁਖੀ ਦਲਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸੰਬੰਧੀ ਉਨ੍ਹਾਂ ਕੋਲ ਕਿਸੇ ਵੀ ਧਿਰ ਵਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਪ੍ਰਾਪਤ ਹੋਈ। ਉਨ੍ਹਾਂ ਕਿਹਾ ਉਕਤ ਮਾਮਲੇ ਸੰਬੰਧੀ ਜਦੋਂ ਵੀ ਕੋਈ ਧਿਰ ਲ਼ਿਖਤੀ ਸ਼ਿਕਾਇਤ ਲੈ ਕੇ ਆਵੇਗੀ ਤਾਂ ਉਸ ਉੱਪਰ ਕਾਨੂੰਨ ਅਨੁਸਾਰ ਬਣਦੀ ਕਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 19 ਸਾਲਾ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਕਾਰਨ ਜਾਣ ਹੋਵੋਗੇ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani