ਪ੍ਰਵਾਸੀ ਮਜ਼ਦੂਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
Sunday, Apr 08, 2018 - 04:09 PM (IST)

ਬਟਾਲਾ (ਬੇਰੀ) : ਪਿੰਡ ਪੰਜਗਰਾਈਆਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਇੰਚਾਰਜ਼ ਉਧਨਵਾਲ ਏ. ਐੱਸ. ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਰਾਜ ਨਾਇਕ ਪੁੱਤਰ ਜਤੀਆ ਨਾਇਕ ਵਾਸੀ ਜਨਪੁਰੀ ਪੱਛਮ ਬੰਗਾਲ ਜੋ ਕਿ ਪਿੰਡ ਪੰਜਗਰਾਈਆਂ ਵਿਖੇ ਮਜ਼ਦੂਰੀ ਦਾ ਕੰਮ ਕਰਦਾ ਸੀ, ਪਿਛਲੇ ਦੋ ਤਿੰਨ ਦਿਨਾਂ ਤੋਂ ਪ੍ਰੇਸ਼ਾਨ ਸੀ, ਜਿਸਦੇ ਚੱਲਦਿਆਂ ਉਕਤ ਪ੍ਰਵਾਸੀ ਮਜ਼ਦੂਰ ਨੇ ਆਪਣੇ ਕਮਰੇ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਚੌਂਕੀ ਇੰਚਾਰਜ਼ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈਣ ਤੋਂ ਬਾਅਦ ਮ੍ਰਿਤਕ ਦੇ ਭਤੀਜੇ ਕਾਦਰ ਪੁੱਤਰ ਬਰੂਫ ਵਾਸੀ ਜਨਪੁਰੀ ਹਾਲ ਵਾਸੀ ਪੰਜਗਰਾਈਆਂ ਦੇ ਬਿਆਨਾਂ 'ਤੇ 174 ਸੀ. ਆਰ. ਪੀ. ਸੀ ਦੀ ਕਾਰਵਾਈ ਕਰ ਦਿੱਤੀ ਗਈ ਹੈ।