ਮਿਡ-ਡੇ-ਮੀਲ ਵਰਕਰਾਂ ਨੇ ਸਕੂਲ ਬੰਦ ਕਰਨ ਦੇ ਫੈਸਲੇ ਦੀਆਂ ਸਾੜੀਆਂ ਕਾਪੀਆਂ

Wednesday, Oct 25, 2017 - 12:36 AM (IST)

ਮਿਡ-ਡੇ-ਮੀਲ ਵਰਕਰਾਂ ਨੇ ਸਕੂਲ ਬੰਦ ਕਰਨ ਦੇ ਫੈਸਲੇ ਦੀਆਂ ਸਾੜੀਆਂ ਕਾਪੀਆਂ

ਬਟਾਲਾ,   (ਬੇਰੀ)- ਮਿਡ-ਡੇ-ਮੀਲ ਵਰਕਰ ਯੂਨੀਅਨ ਸਬੰਧਤ ਪ. ਸ. ਸ. ਫ. 1406, ਸੈਕਟਰ 22-ਬੀ ਚੰਡੀਗੜ੍ਹ ਦੀ ਇਕਾਈ ਬਟਾਲਾ ਦੀਆਂ ਆਗੂਆਂ ਰਜਵੰਤ ਕੌਰ ਬਖਤਪੁਰ, ਪਲਵਿੰਦਰ ਕੌਰ ਅਤੇ ਰਛਪਾਲ ਸਿੰਘ ਦੀ ਅਗਵਾਈ 'ਚ ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਲਏ ਗਏ ਫੈਸਲੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਆਗੂਆਂ ਨੇ ਕਿਹਾ ਕਿ ਸਕੂਲ ਬੰਦ ਹੋਣ ਨਾਲ ਜਿਥੇ ਬੱਚਿਆਂ ਦਾ ਭਵਿੱਖ ਹਨੇਰੇ ਵਿਚ ਹੋਵੇਗਾ, ਉਥੇ ਹੀ ਮਿਡ-ਡੇ-ਮੀਲ ਵਰਕਰਾਂ ਦੀਆਂ ਪੋਸਟਾਂ ਖਤਮ ਹੋ ਜਾਣਗੀਆਂ ਅਤੇ ਨਾਲ ਹੀ 1600 ਦੇ ਕਰੀਬ ਅਧਿਆਪਕਾਂ ਦੀਆਂ ਪੋਸਟਾਂ ਖਤਮ ਹੋ ਜਾਣਗੀਆਂ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਬੰਦ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ, ਜਨਵਰੀ 2017 ਤੋਂ ਬਣਦਾ 4000 ਰੁਪਏ ਪ੍ਰਤੀ ਵਰਕਰ ਬਕਾਇਆ ਤੁਰੰਤ ਪਾਇਆ ਜਾਵੇ, ਹਰ ਸਕੂਲ ਵਿਚ ਘੱਟੋ-ਘੱਟ 2 ਵਰਕਰ ਜ਼ਰੂਰ ਹੋਣ, ਬੱਚਿਆਂ ਦੇ ਰਾਸ਼ਨ ਦੇ ਪੈਸੇ ਤੁਰੰਤ ਸਕੂਲਾਂ ਦੇ ਖਾਤਿਆਂ 'ਚ ਪਾਏ ਜਾਣ, ਪੈਨਲ ਮੀਟਿੰਗ ਵਿਚ ਮੰਨੀਆਂ ਮੰਗਾਂ ਅਨੁਸਾਰ ਮੈਡੀਕਲ ਤੇ ਬੀਮਾ ਸਹੂਲਤਾਂ ਦਿੱਤੀਆਂ ਜਾਣ, ਵਰਦੀਆਂ ਦਿੱਤੀਆਂ ਜਾਣ। 
ਇਸ ਮੌਕੇ ਪ. ਸ. ਸ. ਫ. ਆਗੂ ਬਲਜੀਤ ਸਿੰਘ ਦਾਬਾਂਵਾਲ, ਗੁਰਪ੍ਰੀਤ ਸਿੰਘ ਰੰਗੀਲਪੁਰ, ਮਨਜੀਤ ਕੌਰ, ਕਾਕੀ, ਸੀਮਾ, ਅਮਰਜੀਤ ਕੌਰ, ਜੋਗਿੰਦਰ ਕੌਰ, ਪਰਮਜੀਤ ਕੌਰ, ਵੀਰ ਕੌਰ, ਮਾਤਾ ਤਾਰੋ, ਲਖਵਿੰਦਰ ਕੌਰ, ਰਾਜ ਰਾਣੀ, ਸਵਿੰਦਰ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ। 


Related News