ਪੰਜਾਬ ’ਚ ਮਿਡ-ਡੇ-ਮੀਲ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਨਵੇਂ ਨਿਰਦੇਸ਼, ਕੀਤੀ ਇਹ ਤਬਦੀਲੀ

Friday, Dec 02, 2022 - 01:56 AM (IST)

ਪੰਜਾਬ ’ਚ ਮਿਡ-ਡੇ-ਮੀਲ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਨਵੇਂ ਨਿਰਦੇਸ਼, ਕੀਤੀ ਇਹ ਤਬਦੀਲੀ

ਲੁਧਿਆਣਾ (ਵਿੱਕੀ)-ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਹਿਲੀ ਕਲਾਸ ਤੋਂ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਦੇ ਰੂਪ ’ਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਖਾਣੇ ਦੀ ਲਿਸਟ ’ਚ ਥੋੜ੍ਹੀ ਤਬਦੀਲੀ ਕਰਦੇ ਹੋਏ ਇਸ ਨੂੰ ਹੋਰ ਸਵਾਦੀ ਬਣਾਉਣ ਲਈ ਮਿਡ-ਡੇ ਮੀਲ ਸੋਸਾਇਟੀ ਪੰਜਾਬ ਵੱਲੋਂ ਦਾਲ-ਚੌਲ ਦੀ ਜਗ੍ਹਾ ਰਾਜਮਾਂਹ-ਚੌਲ ਬਣਾਉਣ ਦੇ ਨਿਰਦੇਸ਼ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ) ਨੂੰ ਦਿੱਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਨਾਵਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੇ ਨਵੇਂ ਹੁਕਮ

PunjabKesari

 ਪੰਜਾਬ ਸਟੇਟ ’ਚ ਮਿਡ-ਡੇ ਮੀਲ ਸੋਸਾਇਟੀ ਵੱਲੋਂ ਇਸ ਸਬੰਧੀ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਸਕੀਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੀ ਸੋਸ਼ਲ ਆਡਿਟ ਕਰਵਾਈ ਗਈ ਅਤੇ ਇਸ ਸੋਸ਼ਲ ਆਡਿਟ ਦੌਰਾਨ ਸਕੂਲਾਂ ਵੱਲੋਂ ਵੱਖ-ਵੱਖ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ’ਤੇ ਵਿਚਾਰ ਕਰਨ ਉਪਰੰਤ ਵਿਭਾਗ ਵੱਲੋਂ ਮਿਡ-ਡੇ ਮੀਲ ਦੀ ਲਿਸਟ ’ਚ 1 ਦਿਨ ਦਾਲ ਚੌਲ ਦੀ ਜਗ੍ਹਾ ਰਾਜਮਾਂਹ ਚੌਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲ ’ਚ ਮਿਡ-ਡੇ ਮੀਲ ਬਣਾਉਣ ਲਈ ਭਰੇ ਜਾਣ ਵਾਲੇ ਗੈਸ ਸਿਲੰਡਰ ’ਚ ਸਿਰਫ ਆਈ. ਐੱਸ. ਆਈ. ਮਾਰਕਾ ਦੀ ਗੈਸ ਪਾਈਪ ਹੀ ਵਰਤੀ ਜਾਵੇ। ਨਾਲ ਹੀ ਮਿਡ-ਡੇ ਮੀਲ ਵੰਡਣ ਸਮੇਂ ਵਿਦਿਆਰਥੀਆਂ ਨੂੰ ਸਹੂਲਤ ਮੁਤਾਬਕ ਲਾਈਨ ’ਚ ਬਿਠਾ ਕੇ ਹੀ ਮਿਡ-ਡੇ ਮੀਲ ਖੁਆਇਆ ਜਾਵੇ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਨੂੰ ਸ਼ਹਿਰੀ ਪੱਧਰ ਦੀਆਂ ਸਹੂਲਤਾਂ ਦੇਣਾ ਭਗਵੰਤ ਮਾਨ ਸਰਕਾਰ ਦੀ ਤਰਜੀਹ : ਕੁਲਦੀਪ ਧਾਲੀਵਾਲ


author

Manoj

Content Editor

Related News