ਮਿਡ-ਡੇਅ-ਮੀਲ ਬਣਾਉਣ ਵਾਲੇ ਕੁੱਕ-ਕਮ-ਹੈਲਪਰਾਂ ਲਈ ਜਾਰੀ ਹੋ ਗਏ ਇਹ ਹੁਕਮ

Wednesday, Feb 22, 2023 - 12:39 PM (IST)

ਮਿਡ-ਡੇਅ-ਮੀਲ ਬਣਾਉਣ ਵਾਲੇ ਕੁੱਕ-ਕਮ-ਹੈਲਪਰਾਂ ਲਈ ਜਾਰੀ ਹੋ ਗਏ ਇਹ ਹੁਕਮ

ਲੁਧਿਆਣਾ (ਵਿੱਕੀ) : ਕੁੱਝ ਸਰਕਾਰੀ ਸਕੂਲਾਂ ਦੇ ਮੁਖੀਆਂ ਵੱਲੋਂ ਮਿਡ-ਡੇਅ ਮੀਲ ਬਣਾਉਣ ਵਾਲੇ ਕੁੱਕ-ਕਮ-ਹੈਲਪਰਾਂ ਤੋਂ ਸਕੂਲ ਦੇ ਹੋਰ ਕੰਮ ਵੀ ਕਰਵਾਏ ਜਾਣ ਦਾ ਮਿਡ-ਡੇਅ ਮੀਲ ਸੋਸਾਇਟੀ ਪੰਜਾਬ ਨੇ ਸਖ਼ਤ ਨੋਟਿਸ ਲਿਆ ਹੈ। ਸੋਸਾਇਟੀ ਦੇ ਜਨਰਲ ਮੈਨੇਜਰ ਵੱਲੋਂ ਉਕਤ ਸਬੰਧੀ ਬਾਕਾਇਦਾ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ : ਕਾਲਜ ਦੀ ਬੱਸ ਚਲਾ ਰਹੇ ਡਰਾਈਵਰ ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਪੈ ਗਿਆ ਚੀਕ-ਚਿਹਾੜਾ

ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲਾਂ ’ਚ ਮਿਡ-ਡੇਅ ਮੀਲ-ਕੁੱਕ-ਕਮ-ਹੈਲਪਰਾਂ ਤੋਂ ਸਿਰਫ ਮਿਡ-ਡੇਅ ਮੀਲ ਸਬੰਧੀ ਕੰਮ ਹੀ ਲਿਆ ਜਾਵੇ। ਬੱਚਿਆਂ ਦੇ ਮਿਡ-ਡੇਅ ਮੀਲ ਖਾਣੇ ਤੋਂ ਬਾਅਦ ਜਦੋਂ ਕੁੱਕ ਦਾ ਕੰਮ ਖ਼ਤਮ ਹੋ ਜਾਵੇ ਤਾਂ ਇਨ੍ਹਾਂ ਨੂੰ ਸਕੂਲ ’ਚ ਰੋਕਣ ਦੀ ਬਜਾਏ ਵਾਪਸ ਭੇਜਣ ਦੀ ਹਦਾਇਤ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਦਵਾਈਆਂ ਦੀਆਂ ਵੱਧ ਕੀਮਤਾਂ ਬਾਰੇ ਕੇਂਦਰ ਨੂੰ ਪੱਤਰ ਲਿਖਣ ਦਾ ਫ਼ੈਸਲਾ

ਜਾਣਕਾਰੀ ਮੁਤਾਬਕ ਕਈ ਸਕੂਲ ਮੁਖੀ ਮਿਡ-ਡੇਅ-ਮੀਲ ਨਾਲ ਸਬੰਧਿਤ ਕੰਮ ਖ਼ਤਮ ਹੋਣ ਤੋਂ ਬਾਅਦ ਵੀ ਕੁੱਕ-ਕਮ-ਹੈਲਪਰਾਂ ਨੂੰ ਸਕੂਲ ’ਚ ਰੋਕ ਕੇ ਰੱਖਦੇ ਹਨ ਅਤੇ ਹੋਰ ਕੰਮ ਕਰਵਾਉਂਦੇ ਹਨ, ਜਿਸ ਸਬੰਧੀ ਵਿਭਾਗੀ ਅਧਿਕਾਰੀਆਂ ਨੂੰ ਇਕ ਰਿਪੋਰਟ ਸਮੇਂ-ਸਮੇਂ ’ਤੇ ਆਉਣ ਵਾਲੀਆਂ ਚੈਕਿੰਗ ਟੀਮਾਂ ਵਲੋਂ ਦਿੱਤੀ ਗਈ ਹੈ। ਰਿਪੋਰਟ ਤੋਂ ਬਾਅਦ ਮਿਡ-ਡੇਅ- ਮੀਲ ਸੋਸਾਇਟੀ ਨੇ ਉਕਤ ਪੱਤਰ ਜਾਰੀ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News