ਪੰਜਾਬ ਦੇ ਸਰਕਾਰੀ ਸਕੂਲਾਂ ਲਈ ''ਮਿਡ-ਡੇਅ-ਮੀਲ'' ਨੂੰ ਲੈ ਕੇ ਇਹ ਕੰਮ ਕਰਨਾ ਹੋਇਆ ''ਲਾਜ਼ਮੀ''

Friday, Feb 05, 2021 - 10:44 AM (IST)

ਪੰਜਾਬ ਦੇ ਸਰਕਾਰੀ ਸਕੂਲਾਂ ਲਈ ''ਮਿਡ-ਡੇਅ-ਮੀਲ'' ਨੂੰ ਲੈ ਕੇ ਇਹ ਕੰਮ ਕਰਨਾ ਹੋਇਆ ''ਲਾਜ਼ਮੀ''

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਹਿਲੀ ਤੋਂ 8ਵੀਂ ਜਮਾਤ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੇ ਰੂਪ 'ਚ ਮਿਡ-ਡੇਅ-ਮੀਲ ਮੁਹੱਈਆ ਕਰਵਾਇਆ ਜਾਂਦਾ ਹੈ। ਮਿਡ-ਡੇਅ-ਮੀਲ ਦੇ ਮਾਮਲੇ 'ਚ ਹੁਣ ਸਰਕਾਰੀ ਸਕੂਲਾਂ ਨੂੰ ਮਿਡ-ਡੇਅ-ਮੀਲ ਸਬੰਧੀ ਮੋਬਾਇਲ ਐਪ 'ਤੇ ਐਸ. ਐਮ. ਐਸ. ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਅਜਿਹਾ ਨਾ ਕਰਨ ਵਾਲੇ ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਟਾਂਡਾ ਨੇੜੇ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਦੇਖੋ ਦਰਦਨਾਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਦੱਸਣਯੋਗ ਹੈ ਕਿ ਮਿਡ-ਡੇਅ-ਮੀਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿੱਖਿਆ ਮਹਿਕਮੇ ਵੱਲੋਂ ਪੰਜਾਬ ਭਰ ਦੇ ਸਕੂਲਾਂ ’ਚੋਂ ਐੱਸ. ਐੱਮ. ਐੱਸ. ਜ਼ਰੀਏ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮਹਿਕਮੇ ਵੱਲੋਂ ਇਕ ਵਿਸ਼ੇਸ਼ ਪੱਤਰ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਹੁਣ ਸਾਰੇ ਸਕੂਲ ਮੁੜ ਖੋਲ੍ਹ ਦਿੱਤੇ ਗਏ ਹਨ, ਜਿਸ ਕਾਰਨ ਮਿਡ-ਡੇਅ-ਮੀਲ ਸਕੀਮ ਤਹਿਤ ਸੂਬੇ ਦੇ ਸਾਰੇ ਸਕੂਲਾਂ ਵੱਲੋਂ ਰੋਜ਼ਾਨਾ ਸਕੂਲ 'ਚ ਬਣਾਏ ਗਏ ਮਿਡ-ਡੇਅ-ਮੀਲ ਸਬੰਧੀ ਮੋਬਾਇਲ ਐਪ ’ਤੇ ਐੱਸ. ਐੱਮ. ਐੱਸ. ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਹਿੱਜਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਘਰ NIA ਦਾ ਛਾਪਾ, ਗਟਰ 'ਚੋਂ ਕਢਵਾਏ ਗਏ ਦਸਤਾਵੇਜ਼

ਇਹ ਐੱਸ. ਐੱਮ. ਐੱਸ. ਉਸੇ ਦਿਨ ਦੇ ਰਾਤ 12 ਵਜੇ ਤੋਂ ਪਹਿਲਾਂ ਭੇਜਣਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਹ ਪੂਰਾ ਡਾਟਾ ਮਨਿਸਟਰੀ ਆਫ ਐਜੂਕੇਸ਼ਨ ਨਵੀਂ ਦਿੱਲੀ ਦੇ ਪੋਰਟਲ ’ਤੇ ਅਪਲੋਡ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਮੋਹਾਲੀ ਪੁਲਸ ਵੱਲੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ 2 ਲੋਕ ਗ੍ਰਿਫ਼ਤਾਰ, ਅਸਲਾ ਬਰਾਮਦ

ਮਹਿਕਮੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਮੁਖੀ ਵੱਲੋਂ ਐਪ 'ਤੇ ਡਾਟਾ ਭਰਨ 'ਚ ਦੇਰ ਕੀਤੀ ਜਾਂਦੀ ਹੈ ਤਾਂ ਸਬੰਧਿਤ ਸਕੂਲ ਮੁਖੀ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਲਈ ਮੁੱਖ ਦਫ਼ਤਰ ਨੂੰ ਭੇਜਿਆ ਜਾਵੇਗਾ।
ਨੋਟ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News