ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

Wednesday, May 24, 2023 - 06:26 PM (IST)

ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਚੰਡੀਗੜ੍ਹ (ਪਾਲ) : ਅਗਲੇ ਚਾਰ ਦਿਨ ਵੱਧਦੀ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਬਣ ਗਏ ਹਨ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਪੱਛਮੀ ਪੌਣਾਂ ਸਰਗਰਮ ਹੋ ਗਈਆਂ ਹਨ। ਪੱਛਮੀ ਪੌਣਾਂ ਸਰਗਰਮ ਹੋਣ ਤੋਂ ਪਹਿਲਾਂ ਤਾਪਮਾਨ ਜ਼ਿਆਦਾ ਵੱਧਦਾ ਹੈ, ਜੋ ਕਿ ਸੋਮਵਾਰ ਹੋਇਆ। ਮੰਗਲਵਾਰ ਪਾਰੇ ਵਿਚ ਥੋੜ੍ਹੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਜੋ ਪੱਛਮੀ ਪੌਣਾਂ ਸਰਗਰਮ ਹੋਈਆਂ ਹਨ, ਉਹ ਕਾਫ਼ੀ ਮਜ਼ਬੂਤ ਹਨ। ਮੀਂਹ ਦੇ ਚੰਗੇ ਆਸਾਰ ਬਣੇ ਹੋਏ ਹਨ। ਮੀਂਹ ਦੇ ਨਾਲ ਹੀ ਤਾਪਮਾਨ ਵਿਚ ਕਮੀ ਆਵੇਗੀ। ਅਗਲੇ 4-5 ਦਿਨ ਤਕ ਤਾਪਮਾਨ ਘਟਣ ਦੇ ਆਸਾਰ ਹਨ। ਪੰਜਾਬ ਅਤੇ ਰਾਜਸਥਾਨ ਤੋਂ ਲੈ ਕੇ ਯੂਪੀ-ਬਿਹਾਰ ਤੱਕ ਉੱਤਰ-ਪੱਛਮੀ ਸੂਬਿਆਂ ਵਿਚ ਤੇਜ਼ ਗਰਜ, ਮੀਂਹ ਅਤੇ ਗੜੇਮਾਰੀ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਕੇਸ ’ਚ ਪੁਲਸ ਵਲੋਂ ਅਦਾਲਤ ’ਚ ਚਲਾਨ ਪੇਸ਼

ਸੋਮਵਾਰ ਇਸ ਸੀਜ਼ਨ ਦਾ ਸਭ ਤੋਂ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ ਸੀ। ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਤਕ ਪਹੁੰਚ ਗਿਆ ਸੀ, ਜੋਕਿ ਹੁਣ ਤਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਉੱਥੇ ਹੀ ਮੰਗਲਵਾਰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ, ਜਦੋਂਕਿ ਹੇਠਲਾ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਹੋਇਆ। ਬੀਤੀ ਰਾਤ ਸੀਜ਼ਨ ਦੀ ਸਭ ਤੋਂ ਗਰਮ ਰਾਤ ਰਹੀ।

ਇਹ ਵੀ ਪੜ੍ਹੋ : ਨਹੀਂ ਫੜਿਆ ਗਿਆ ਬਰਗਾੜੀ ਬੇਅਦਬੀ ਦਾ ‘ਮਾਸਟਰਮਾਈਂਡ’, ਗ੍ਰਿਫ਼ਤਾਰ ਕੀਤਾ ਵਿਅਕਤੀ ਨਿਕਲਿਆ ਕੋਈ ਹੋਰ

ਅੱਗੇ ਇਸ ਤਰ੍ਹਾਂ ਰਹੇਗਾ ਮੌਸਮ, ਵੀਰਵਾਰ ਤੇ ਸ਼ੁੱਕਰਵਾਰ ਵੀ ਬੱਦਲ

ਇਕ ਸਰਗਰਮ ਪੱਛਮੀ ਗੜਬੜੀ 23 ਤੋਂ 26 ਮਈ ਤੱਕ ਉੱਤਰੀ ਖੇਤਰ ਵਿਚ ਜਾਣ ਦੀ ਸੰਭਾਵਨਾ ਹੈ। ਅਰਬ ਸਾਗਰ ਦੇ ਨਾਲ-ਨਾਲ ਬੰਗਾਲ ਦੀ ਖਾੜੀ ਤੋਂ ਆਉਣ ਵਾਲੀ ਠੰਡੀ ਹਵਾ ਕਾਰਨ ਵਾਯੂਮੰਡਲ 'ਚ ਨਮੀ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਬਾਰਿਸ਼ ਦੀ ਸੰਭਾਵਨਾ ਹੋਰ ਵਧ ਗਈ ਹੈ। ਬੁੱਧਵਾਰ ਬੱਦਲ ਛਾਏ ਰਹੇ ਅਤੇ ਮਾਲਵੇ ਵਿਚ ਕਈ ਥਾਈਂ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੀ ਗਰਜ਼ ਦੇ ਨਾਲ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੇ ਹੇਠਲਾ ਤਾਪਮਾਨ 26 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਵੀਰਵਾਰ ਵੀ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ, ਜਦੋਂਕਿ ਹੇਠਲਾ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਵੀ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 33 ਡਿਗਰੀ, ਜਦੋਂ ਕਿ ਹੇਠਲਾ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ : ਇੰਟਰਨੈਸ਼ਨਲ ਹੋਟਲ ’ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, ਜਦੋਂ ਪੁਲਸ ਨੇ ਮਾਰਿਆ ਛਾਪਾ ਤਾਂ...

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News