ਹੋਣਹਾਰ ਵਿਦਿਆਰਥੀ ਸਕਾਲਰਸ਼ਿਪ ਲਈ ਇੰਝ ਕਰ ਸਕਦੇ ਹਨ ਅਪਲਾਈ

04/19/2019 3:09:53 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ: ਪ੍ਰਤਿਭਾ ਪੱਧਰੀ
ਸਕਾਲਰਸ਼ਿਪ: ਸਕਾਲਰਸ਼ਿਪ ਐਗਜ਼ਾਮ ਫਾਰ ਇੰਟਰਨੈਸ਼ਨਲ ਹਾਇਰ ਐਜੂਕੇਸ਼ਨ 2019
ਬਿਓਰਾ: ਬਡੀ4ਸਟੱਡੀ ਇੰਡੀਆ ਫਾਉਂਡੇਸ਼ਨ ਦੁਆਰਾ ਹੋਣਹਾਰ ਭਾਰਤੀ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਸਕਾਲਰਸ਼ਿਪ ਐਗਜ਼ਾਮ ਕਾਨਕਲੇਵ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਕਾਲਰਸ਼ਿਪ ਐਗਜ਼ਾਮ ਪਾਸ ਕਰਕੇ 12ਵੀਂ ਪਾਸ ਵਿਦਿਆਰਥੀ, 12ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਜਾਂ ਗ੍ਰੈਜੂਏਸ਼ਨ ਡਿਗਰੀ ਕਰ ਚੁੱਕੇ ਵਿਦਿਆਰਥੀ 300 ਯੂਨੀਵਰਸਿਟੀਆਂ ਵਿੱਚੋਂ ਕਿਸੇ ਇਕ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ। 4 ਮਈ 2019 ਨੂੰ ਸਵੇਰੇ 11:30 ਵਜੇ ਦਿੱਲੀ ਵਿਖੇ ਹੋਣ ਵਾਲੇ ਇਸ ਸਕਾਲਰਸ਼ਿਪ ਐਗਜ਼ਾਮ 'ਚ ਹਿੱਸਾ ਲੈਣ ਲਈ ਵਿਦਿਆਰਥੀ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਵਿਅਕਤੀਗਤ ਤੌਰ 'ਤੇ ਹਿੱਸਾ ਨਾ ਲੈ ਸਕਣ ਵਾਲੇ ਵਿਦਿਆਰਥੀ ਆਨਲਾਈਨ ਟੈਸਟ ਅਤੇ ਵਰਕਸ਼ਾਪ ਜ਼ਰੀਏ ਭਾਗ ਲੈ ਸਕਦੇ ਹਨ।
ਯੋਗਤਾ: 60 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਵਿਦਿਆਰਥੀ, 12ਵੀਂ ਵਿਚ ਪੜ੍ਹ ਰਹੇ ਵਿਦਿਆਰਥੀ, ਜਿਨ੍ਹਾਂ ਨੇ 11ਵੀਂ ਵਿਚ ਘੱਟੋ ਘੱਟ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। 50 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਟ ਵਿਦਿਆਰਥੀ ਵੀ ਹਿੱਸਾ ਲੈ ਸਕਦੇ ਹਨ।
ਵਜ਼ੀਫ਼ਾ/ਲਾਭ: ਪਾਰਟਨਰ ਯੂਨੀਵਰਸਿਟੀਆਂ ਵਿਚ ਸਿੱਖਿਆ ਪ੍ਰਾਪਤ ਕਰਨ ਲਈ 30 ਹਜ਼ਾਰ ਤੋਂ 20 ਲੱਖ ਰੁਪਏ ਤਕ ਦੀ ਸਕਾਲਰਸ਼ਿਪ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 30 ਅਪ੍ਰੈਲ 2019
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/bani/IST1

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ ਸਕਾਲਰਸ਼ਿਪ 2019
ਬਿਓਰਾ: ਇੰਡੀਅਨ ਇੰਡਸਟਰੀ ਐਂਡ ਸਿਵਲਾਈਜ਼ੇਸ਼ਨ, ਸੋਸ਼ਿਆਲੋਜੀ, ਇਨਕਾਮਿਕਸ, ਫਿਲਾਸਫ਼ੀ ਆਦਿ ਵਿਸ਼ਿਆਂ ਨਾਲ ਫੁਲ-ਟਾਈਮ ਪੀਐੱਚਡੀ ਦੇ ਵਿਦਿਆਰਥੀ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: 35 ਸਾਲ ਤਕ ਦੀ ਉਮਰ ਵਾਲੇ ਉਮੀਦਵਾਰ, ਜਿਨ੍ਹਾਂ ਦੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਿਚ 60 ਫ਼ੀਸਦੀ ਅੰਕ ਆਏ ਹੋਣ ਅਤੇ ਪੀਐੱਚਡੀ ਦੀ ਸਿੱਖਿਆ ਲਈ ਮਾਨਤਾ ਪ੍ਰਾਪਤ ਭਾਰਤੀ ਸੰਸਥਾ ਵਿਚ ਦਾਖ਼ਲਾ ਲਿਆ ਹੋਵੇ।
ਵਜ਼ੀਫ਼ਾ/ਲਾਭ: ਮੇਨਟੀਨੈਂਸ ਅਲਾਊਂਸ ਅਤੇ ਟਿਊਸ਼ਨ ਫੀਸ ਲਈ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਹੋਰਨਾਂ ਅਚਨਚੇਤੀ ਖ਼ਰਚਿਆਂ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 31 ਮਈ 2019
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮੀਦਵਾਰ ਡਾਕ ਰਾਹੀਂ ਇਸ ਪਤੇ 'ਤੇ ਅਪਲਾਈ ਕਰ ਸਕਦੇ ਹਨ, ਪਤਾ ਹੈ - ਐਡਮਨਿਸਟ੍ਰੇਟਿਵ ਸੈਕਟਰੀ, ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ, ਤੀਨ ਮੂਰਤੀ ਹਾਊਸ, ਨਵੀਂ ਦਿੱਲੀ-110011
ਅਪਲਾਈ ਕਰਨ ਲਈ ਲਿੰਕ http://www.b4s.in/bani/JNM12

 

3.  
ਪੱਧਰ: ਰਾਸ਼ਟਰੀ ਪੱਥਰ
ਸਕਾਲਰਸ਼ਿਪ: ਐੱਸਈਆਰਬੀ ਸਟਾਰਟਅੱਪ ਰਿਸਰਚ ਗ੍ਰਾਂਟ 2019
ਬਿਓਰਾ: ਪੀਐੱਚਡੀ ਦੀ ਡਿਗਰੀ ਕਰ ਚੁੱਕੇ ਤਜਰਬੇਕਾਰ ਉਮੀਦਵਾਰ, ਜੋ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਗ੍ਰਾਂਟ ਦੇ ਤਹਿਤ ਸਾਇੰਸ ਐਂਡ ਇੰਜੀਨੀਅਰਿੰਗ ਵਿਚ ਦੋ ਸਾਲਾ ਖੋਜ ਕਾਰਜ ਕਰਨ ਦੇ ਚਾਹਵਾਨ ਹੋਣ।
ਯੋਗਤਾ: ਸਾਇੰਸ ਅਤੇ ਇੰਜੀਨੀਅਰਿੰਗ ਵਿਚ ਪੀਐੱਚਡੀ ਕਰ ਚੁੱਕੇ ਜਾਂ ਐੱਮਡੀ/ਐੱਮਐਸ/ਐੱਮਡੀਐੱਸ/ਐੱਮਬੀਬੀਐੱਸ ਡਿਗਰੀ ਧਾਰਕ, ਜਿਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ, ਪ੍ਰਯੋਗਸ਼ਾਲਾ ਵਿਚ ਖੋਜਕਰਤਾ ਦੇ ਅਹੁਦੇ 'ਤੇ ਕੰਮ ਕਰਨ ਦਾ ਤਜਰਬਾ ਹੋਵੇ ਅਤੇ ਉਮਰ 42 ਸਾਲ ਤੋਂ ਜ਼ਿਆਦਾ ਨਾ ਹੋਵੇ, ਉਹ ਅਪਲਾਈ ਕਰਨ ਦੇ ਯੋਗ ਹਨ। ਐੱਸਸੀ, ਐੱਸਟੀ, ਓਬੀਸੀ, ਵਿਸ਼ੇਸ਼ ਚੁਣੌਤੀਆਂ ਵਾਲੇ ਅਤੇ ਮਹਿਲਾ ਉਮੀਦਵਾਰ ਨੂੰ ਉਮਰ ਵਿਚ ਤਿੰਨ ਸਾਲ ਦੀ ਛੂਟ ਪ੍ਰਾਪਤ ਹੋਵੇਗੀ।
ਵਜ਼ੀਫ਼ਾ/ਲਾਭ: 2 ਸਾਲ ਲਈ 30,00,000 ਰੁਪਏ (30 ਲੱਖ ਰੁਪਏ) ਅਤੇ ਹੋਰ ਲਾਭ ਦਿੱਤੇ ਜਾਣਗੇ।
ਆਖ਼ਰੀ ਤਰੀਕ: 30 ਅਪ੍ਰੈਲ 2019
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/bani/SSR2

rajwinder kaur

Content Editor

Related News