ਜਹਾਜ਼ ''ਚ ਧਮਾਕੇ ਕਾਰਨ ਮਰਚੈਂਟ ਨੇਵੀ ਦੇ ਨੌਜਵਾਨ ਦੀ ਮੌਤ
Friday, Aug 17, 2018 - 06:00 AM (IST)
ਗੜ੍ਹਦੀਵਾਲਾ, (ਜਤਿੰਦਰ)- ਨਜ਼ਦੀਕੀ ਪਿੰਡ ਖੁਰਦਾਂ ਦੇ ਮਰਚੈਂਟ ਨੇਵੀ ਵਿਚ ਤਾਇਨਾਤ ਇਕ ਨੌਜਵਾਨ ਦੀ ਮਸਕਟ ਨੇਵੀ ਦੇ ਜਹਾਜ਼ ਵਿਚ ਹੋਏ ਧਮਾਕ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਰਾਜਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰਦੀਪ ਸਿੰਘ (24) ਤਿੰਨ ਸਾਲ ਪਹਿਲਾਂ ਮਰਚੈਂਟ ਨੇਵੀ ਵਿਚ ਭਰਤੀ ਹੋਇਆ ਸੀ ਤੇ ਉਹ ਡੇਸਲਦੇਸ ਵਾਇਵਾ ਕੰਪਨੀ ਵਿਚ ਕੰਮ ਕਰਦਾ ਸੀ। ਬੀਤੀ 14 ਅਗਸਤ ਨੂੰ ਉਨ੍ਹਾਂ ਨੂੰ ਕੰਪਨੀ ਤੋਂ ਫੋਨ ਆਇਆ ਕਿ ਗੁਜਰਾਤ ਤੋਂ ਮਸਕਟ ਨੂੰ ਜਾਂਦਿਆਂ ਜਹਾਜ਼ ਵਿਚ ਬਲਾਸਟ ਹੋਣ ਕਾਰਨ ਹਰਦੀਪ ਸਿੰਘ ਦੀ ਮੌਤ ਹੋ ਗਈ ਹੈ। ਬਲਾਸਟ ਵਿਚ 3 ਹੋਰਨਾਂ ਵਿਅਕਤੀਆਂ ਦੀ ਵੀ ਮੌਤ ਹੋਣ ਦੀ ਖਬਰ ਹੈ।
