ਮਰਚੈਂਟ ਨੇਵੀ ਦੇ ਕੈਪਟਨ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਠੱਗੀ ਮਾਰਨ ਦੀ ਕੋਸ਼ਿਸ਼, ਪੈਸਿਆਂ ਦੀ ਕੀਤੀ ਮੰਗ

07/17/2021 9:08:50 PM

ਗੁਰਦਾਸਪੁਰ(ਹਰਮਨ)- ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹੋਏ ਕਿਸੇ ਨੌਸਰਬਾਜ਼ ਨੇ ਗੁਰਦਾਸਪੁਰ ਨਾਲ ਸਬੰਧਤ ਮਰਚੈਂਟ ਨੇਵੀ ਦੇ ਇਕ ਕੈਪਟਨ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਉਸ ਦੇ ਦੋਸਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਇਹ ਕੈਪਟਨ ਸਮੁੰਦਰੀ ਜਹਾਜ ’ਤੇ ਆਪਣੀ ਡਿਊਟੀ ਕਰ ਰਿਹਾ ਹੈ ਜਿਸ ਦੇ ਮਗਰੋਂ ਉਸ ਦੀਆਂ ਤਸਵੀਰਾਂ ਫੇਸਬੁੱਕ ਤੋਂ ਚੋਰੀ ਕਰ ਕੇ ਕਿਸੇ ਨੇ ਉਕਤ ਕੈਪਟਨ ਦੇ ਨਾਂ ’ਤੇ ਹੀ ਇਕ ਹੋਰ ਫੇਸਬੁੱਕ ਅਕਾਊਂਟ ਬਣਾਇਆ ਹੈ।

PunjabKesari

ਇਹ ਵੀ ਪੜ੍ਹੋ- ਅੱਤਵਾਦ ਦਾ ਡਰ ਦਿਖਾ ਕੇ ਕਿਸਾਨਾਂ ਤੇ ਆਮ ਲੋਕਾਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਕੈਪਟਨ : ਮਾਨ

ਇਸ ਜਾਣਕਾਰੀ ਦਿੰਦੇ ਹੋਏ ਮਰਚੈਂਟ ਨੇਵੀ ਦੇ ਕੈਪਟਨ ਅਤੇ ਗੁਰਦਾਸਪੁਰ ਨੇੜਲੇ ਪਿੰਡ ਪਾਹੜਾ ਦੇ ਵਸਨੀਕ ਗੁਰਬਿੰਦਰ ਸਿੰਘ ਦੇ ਭਰਾ ਹੈਪੀ ਪਾਹੜਾ ਨੇ ਦੱਸਿਆ ਕਿ ਅੱਜ ਅਚਾਨਕ ਉਸ ਨੂੰ ਕੁਝ ਲੋਕਾਂ ਦੇ ਫੋਨ ਆਏ ਜਿਨ੍ਹਾਂ ਨੇ ਦੱਸਿਆ ਕਿ ਕੋਈ ਵਿਅਕਤੀ ਉਸ ਦੇ ਭਰਾ ਦੇ ਨਾਂ ’ਤੇ ਫੇਸਬੁੱਕ ਦੀ ਆਈ. ਡੀ. ਤੋਂ ਮੈਸੇਜ ਕਰ ਕੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਬਰਿੰਦਰ ਸਿੰਘ ਦਾ ਇਸ ਮੌਕੇ ਮਰਚੈਂਟ ਨੇਵੀ ’ਚ ਡਿਊਟੀ ’ਤੇ ਹੈ। ਜਿਸ ਕਾਰਨ ਜ਼ਿਆਦਾ ਫੋਨ ਉਸ ਨੂੰ ਹੀ ਆ ਰਹੇ ਹਨ। ਜਦੋਂ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਿਸੇ ਨੌਸਰਬਾਜ਼ ਨੇ ਗੁਰਬਰਿੰਦਰ ਸਿੰਘ ਦੇ ਫੇਸਬੁੱਕ ਅਕਾਉਂਟ ਤੋਂ ਉਸ ਦੀਆਂ ਫੋਟੋਆਂ ਕਾਪੀ ਕਰ ਕੇ ਹੂਬਹੂ ਦੂਸਰਾ ਅਕਾਉਂਟ ਬਣਾਇਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ- ਮੁਲਾਕਾਤਾਂ ਦਾ ਸਿਲਸਿਲਾ ਜਾਰੀ, ਹੁਣ ਕੈਪਟਨ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਪ੍ਰਤਾਪ ਬਾਜਵਾ

ਨੌਸਰਬਾਜ ਨੇ ਇਸ ਨਵੇਂ ਅਕਾਊਟ ’ਚੋਂ ਉਸ ਦੇ ਦੋਸਤਾਂ ਨੂੰ ਫਰੈਂਡ ਰਿਕਵੈਸਟ ਭੇਜ ਕੇ ਐਡ ਕੀਤਾ ਅਤੇ ਬਾਅਦ ਵਿਚ ਕਈ ਤਰ੍ਹਾਂ ਦੀਆਂ ਮਜ਼ਬੂਰੀਆਂ ਅਤੇ ਐਮਰਜੈਂਸੀ ਦਾ ਬਹਾਨਾ ਲਗਾ ਕੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਜਿਹੜੇ ਵਿਅਕਤੀਆਂ ਕੋਲੋਂ ਉਕਤ ਵਿਅਕਤੀ ਪੈਸੇ ਦੀ ਮੰਗ ਕਰ ਰਿਹਾ ਹੈ ਉਹ ਇਹੀ ਸਮਝ ਰਹੇ ਹਨ ਕਿ ਇਹ ਇਨ੍ਹਾਂ ਪੈਸਿਆਂ ਦੀ ਮੰਗ ਗੁਰਬਰਿੰਦਰ ਸਿੰਘ ਵੱਲੋਂ ਹੀ ਕੀਤੀ ਜਾ ਰਹੀ ਹੈ ਪਰ ਬਾਅਦ ਵਿੱਚ ਜਦੋਂ ਇਸ ਸਬੰਧੀ ਪੁਸ਼ਟੀ ਕਰਨ ਲਈ ਜਦੋਂ ਕੁਝ ਦੋਸਤਾਂ ਨੇ ਫੋਨ ਕੀਤਾ ਤਾਂ ਇਹ ਸੱਚਾਈ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਕਿਸੇ ਦੋਸਤ ਨੇ ਉਕਤ ਨੌਸਰਬਾਜ਼ ਨੂੰ ਕੋਈ ਪੈਸਾ ਦਿੱਤਾ ਹੈ ਜਾਂ ਨਹੀਂ। ਪਰ ਉਨ੍ਹਾਂ ਨੇ ਇਸ ਮਾਮਲੇ ’ਚ ਸਾਈਬਰ ਸੈੱਲ ਨੂੰ ਸ਼ਿਕਾਇਤ ਕਰ ਦਿੱਤੀ ਹੈ।

PunjabKesari


Bharat Thapa

Content Editor

Related News