ਖੰਨਾ ਨੇੜਲੇ ਪਿੰਡ ''ਚ ਧੂੰ-ਧੂੰ ਕਰਕੇ ਸੜੀ ''ਮਰਸੀਡੀਜ਼'', ਮਸਾਂ ਬਚੀਆਂ 3 ਜਾਨਾਂ
Friday, Nov 01, 2019 - 04:24 PM (IST)

ਖੰਨਾ (ਵਿਪਨ) : ਖੰਨਾ ਦੇ ਨਜ਼ਦੀਕੀ ਪਿੰਡ ਦੇਹੜੂ ਨੇੜੇ ਜੀ. ਟੀ. ਰੋਡ 'ਤੇ ਇਕ ਮਰਸੀਡੀਜ਼ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਕਾਰ ਸੜ ਗਈ। ਚੰਗੀ ਗੱਲ ਇਹ ਰਹੀ ਕਿ ਕਾਰ 'ਚ ਸਵਾਰ ਲੋਕ ਸਮਾਂ ਰਹਿੰਦੇ ਬਾਹਰ ਨਿਕਲ ਆਏ ਅਤੇ ਤਿੰਨਾਂ ਦੀ ਜਾਨ ਬਚ ਗਈ।
ਇਹ ਕਾਰ ਸਵਾਰ ਮਨੀਮਾਜਰੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜੋ ਕਿ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।