ਹੁਣ ਘਰ ਬੈਠੇ ਕਰਵਾ ਸਕੋਗੇ 'ਮੈਂਟਲ ਡਿਸਆਰਡਰ' ਦਾ ਇਲਾਜ, ਇਸ ਹਸਪਤਾਲ 'ਚ ਸ਼ੁਰੂ ਕੀਤੀ ਗਈ ਸਹੂਲਤ
Monday, Jan 30, 2023 - 11:14 AM (IST)
ਚੰਡੀਗੜ੍ਹ (ਪਾਲ) : ਟ੍ਰਾਈਸਿਟੀ ਸਮੇਤ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕੇ ਦੇ ਲੋਕ ਵੀ ਹੁਣ ਮਾਨਸਿਕ ਤਣਾਅ ਅਤੇ ਮੈਂਟਲ ਡਿਸਆਰਡਰ ਦਾ ਇਲਾਜ ਘਰ ਬੈਠੇ ਕਰਵਾ ਸਕਣਗੇ। ਸਿਹਤ ਵਿਭਾਗ ਨੇ ਟੈਲੀ ਮਾਨਸ ਸਹੂਲਤ ਸ਼ੁਰੂ ਕਰ ਦਿੱਤੀ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਮੁਤਾਬਕ ਜੀ. ਐੱਮ. ਐੱਸ. ਐੱਚ. 'ਚ ਇਸ ਸਹੂਲਤ ਨੂੰ ਸ਼ੁਰੂ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਸਹਿਯੋਗ ਨਾਲ ਸੈਕਟਰ-32 ਹਸਪਤਾਲ 'ਚ ਸਹੂਲਤ ਦੀ ਸ਼ੁਰੂਆਤ ਹੋਈ ਹੈ। ਉੱਥੇ ਪਹਿਲਾਂ ਨਾਲੋਂ ਮੈਂਟਲ ਹੈਲਥ ਦੇ ਮੱਦੇਨਜ਼ਰ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕੋਲ ਇਨਫਰਾਸਟਰੱਕਚਰ ਵੀ ਹੈ। ਇਸ ਲਈ ਅਸੀਂ ਇਹ ਸਹੂਲਤ ਉੱਥੇ ਸ਼ੁਰੂ ਕੀਤੀ ਹੈ। ਸਾਇਕੋਲਾਜਿਸਟ ਅਤੇ ਕੌਂਸਲਰ ਇੱਥੇ ਲੋਕਾਂ ਦੀ ਮਦਦ ਕਰ ਰਹੇ ਹਨ। ਕੋਵਿਡ ਦੌਰਾਨ ਮੈਂਟਲੀ ਅਤੇ ਇਮੋਸ਼ਨਲੀ ਬਹੁਤ ਅਸਰ ਹੋਇਆ ਹੈ, ਜਿਸ 'ਚ ਸਾਰੇ ਉਮਰ ਗਰੁੱਪ ਦੇ ਲੋਕ ਸ਼ਾਮਲ ਹਨ। ਅਜਿਹੇ 'ਚ ਇਨ੍ਹਾਂ ਲੋਕਾਂ ਨੂੰ ਮਦਦ ਦੇਣ ਲਈ ਸੈਂਟਰ ਨੇ ਟੀ-ਮਾਨਸ (ਟੈਲੀ ਮੈਂਟਲ ਹੈਲਥ ਅਸਿਸਟੈਂਟ ਐਂਡ ਨੈਸ਼ਨਲੀ ਐਕਸ਼ਨੇਬਲ ਪਲਾਨ ਸਟੇਟ) ਬਣਾਇਆ ਹੈ। ਇਸਦਾ ਮਕਸਦ ਉਨ੍ਹਾਂ ਲੋਕਾਂ ਤੱਕ ਮੈਂਟਲ ਹੈਲਪ ਪਹੁੰਚਾਉਣਾ ਹੈ, ਜੋ ਪਹੁੰਚ ਤੋਂ ਬਾਹਰ ਹਨ। ਖ਼ਾਸ ਕਰ ਕੇ ਉਨ੍ਹਾਂ ਇਲਾਕਿਆਂ ਵਿਚ, ਜਿੱਥੇ ਸਹੂਲਤਾਂ ਬਹੁਤ ਘੱਟ ਹਨ। ਜੀ. ਐੱਮ. ਸੀ. ਐੱਚ. 'ਚ ਚੱਲ ਰਹੇ ਟੈਲੀ ਮਾਨਸ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ, ਜਦੋਂਕਿ ਸ਼ਨੀਵਾਰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ 18008914416, 14416, 08069390608 ’ਤੇ ਸੰਪਰਕ ਕਰ ਕੇ ਸਹੂਲਤ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ
ਪੀ. ਜੀ. ਆਈ. ਕਰ ਰਿਹਾ ਮੈਂਟਰਿੰਗ
ਹਰ ਸੂਬੇ ਅਤੇ ਯੂ. ਟੀ. 'ਚ ਘੱਟੋ-ਘੱਟ ਇਕ ਸੈਂਟਰ ਇਸ ਲਈ ਹੋਵੇਗਾ। ਹਫ਼ਤੇ ਵਿਚ 24 ਘੰਟੇ ਚੱਲਣ ਵਾਲੀ ਇਸ ਸੇਵਾ 'ਚ ਪੀ. ਜੀ. ਆਈ. ਮੈਂਟਰਿੰਗ ਕਰ ਰਿਹਾ ਹੈ। ਇਸ 'ਚ ਪੰਜਾਬ, ਹਰਿਆਣਾ, ਲੇਹ-ਲੱਦਾਖ ਸਮੇਤ 8 ਸਟੇਟ ਅਤੇ ਯੂ. ਟੀ. ਸ਼ਾਮਲ ਹਨ। ਪੀ. ਜੀ. ਆਈ. ਸਾਇਕੈਟਰੀ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋ. ਡਾ. ਅਸੀਮ ਮਹਿਰਾ ਮੁਤਾਬਕ ਸਾਰੇ ਸੈਂਟਰ ਦੀ ਟੀਮ ਵਿਚ, ਸਾਇਕੈਟਰਿਸਟ, ਸਾਈਕੋਲਾਜਿਸਟ, ਕਾਊਂਸਲਰ, ਆਡੀਓ ਵਿਜ਼ੂਅਲ ਤੇ ਕੰਪਿਊਟਰ ਆਪ੍ਰੇਟਰਜ਼ ਦੀ ਟੀਮ ਹੈ, ਜੋ ਲੋਕਾਂ ਦੀ ਮਦਦ ਕਰ ਰਹੀ ਹੈ। ਪੀ. ਜੀ. ਆਈ. ਜੀ. ਐੱਮ. ਸੀ. ਐੱਚ. ਲਈ ਵੀ ਮੈਂਟਰਿੰਗ ਸੈਂਟਰ ਦਾ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : 'ਜੀ-20' ਡੈਲੀਗੇਟਸ ਨੇ ਵੇਖਿਆ ਪੋਲੋ ਪ੍ਰਦਰਸ਼ਨੀ ਮੈਚ, ਚੰਡੀਗੜ੍ਹ ਪੋਲੋ ਕਲੱਬ ਜਿੱਤਿਆ
2 ਕਰੋੜ ਰੁਪਏ ਦਾ ਬਜਟ
ਹਰ ਸੈਂਟਰ ਲਈ ਪੋਸਟ ਤੈਅ ਕੀਤੀ ਗਈ ਹੈ। ਨਾਲ ਹੀ ਸੈਂਟਰ ਅਤੇ ਦੂਜੀਆਂ ਸਾਰੀਆਂ ਲੋੜਾਂ ਲਈ 2 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਡਾਕਟਰਾਂ ਦੀ ਮੰਨੀਏ ਤਾਂ ਲੋੜ ਪੈਂਦੀ ਹੈ ਤਾਂ ਹੋਰ ਬਜਟ ਮੰਗਿਆ ਜਾ ਸਕਦਾ ਹੈ। ਟੈਲੀ ਮਾਨਸ ਮੈਂਟਲ ਹੈਲਥ ਲਈ ਇਹ ਬਹੁਤ ਵੱਡਾ ਕਦਮ ਹੈ ਕਿਉਂਕਿ ਹੁਣ ਵੀ ਲੋਕਾਂ ਵਿਚ ਸਾਇਕੈਟਰੀ ਸਬੰਧੀ ਡਰ ਹੈ, ਗਲਤ ਧਾਰਨਾਵਾਂ ਹਨ ਅਤੇ ਲੋਕ ਡਾਕਟਰ ਤਕ ਨਹੀਂ ਪਹੁੰਚ ਪਾਉਂਦੇ।
ਕਈ ਬਿੰਦੂਆਂ ਨੂੰ ਜੋੜਨ ਦੀ ਸਮਰੱਥਾ
ਮਾਨਸਿਕ ਬੀਮਾਰੀਆਂ ਸਬੰਧੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਬੀਮਾਰ ਹਨ। ਇਸ ਲਈ ਉਨ੍ਹਾਂ ਨੂੰ ਮਾਨਸਿਕ ਰੋਗਾਂ ਦੇ ਲੱਛਣਾਂ ਅਤੇ ਇਲਾਜ ਸਬੰਧੀ ਦੱਸਣ ਦੀ ਲੋੜ ਹੈ। 2016-17 ਦੇ ਇਕ ਸਰਵੇ ਮੁਤਾਬਕ ਦੇਸ਼ ਵਿਚ ਮਾਨਸਿਕ ਤੌਰ ’ਤੇ ਬੀਮਾਰ ਲੋਕਾਂ ਦੇ ਇਲਾਜ ਦਾ ਅੰਤਰ 70 ਤੋਂ 90 ਫ਼ੀਸਦੀ ਹੋ ਰਿਹਾ ਹੈ। ਪੀ. ਜੀ. ਆਈ. ਸਾਇਕੈਟਰੀ ਵਿਭਾਗ 'ਚ ਕੋਰੋਨਾ ਤੋਂ ਪਹਿਲਾਂ ਸਾਲ 'ਚ 10 ਹਜ਼ਾਰ ਦੇ ਲਗਭਗ ਮਰੀਜ਼ ਆਉਂਦੇ ਸਨ। ਕਈ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ ਪਰ ਨਹੀਂ ਪਤਾ ਕਿ ਕਿਵੇਂ ਮੰਗਣੀ ਹੈ। ਅਜਿਹੇ 'ਚ ਇਹ ਸਹੂਲਤ ਕਈ ਬਿੰਦੂਆਂ ਨੂੰ ਜੋੜਨ ਦੀ ਸਮਰੱਥਾ ਹੈ। ਪਿੰਡ ਦੇ ਸਰਪੰਚ ਭਾਈਚਾਰੇ ਨੂੰ ਨਿਪੁੰਨ ਕਰ ਕੇ ਰੋਗੀਆਂ ਦੀ ਪਛਾਣ ਕਰਨ ਅਤੇ ਮਦਦ ਲੈਣ ਲਈ ਪ੍ਰੇਰਿਤ ਕਰ ਸਕਦੇ ਹਨ ਅਤੇ ਟੀਚਾ ਮੌਜੂਦਾ ਮਾਨਸਿਕ ਸਿਹਤ ਸੇਵਾਵਾਂ ਨੂੰ ਮੈਡੀਕਲ ਕਾਲਜਾਂ, ਉੱਤਮਤਾ ਕੇਂਦਰਾਂ, ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮਾਂ, ਸਿਹਤ ਅਤੇ ਭਲਾਈ ਕੇਂਦਰਾਂ ਨਾਲ ਜੋੜਨਾ ਹੈ। ਪੋਸਟ ਕੋਵਿਡ ਕਾਰਨ ਮੁਸ਼ਕਲਾਂ ਵਧੀਆਂ ਹਨ। ਲੋਕ ਡਿਪ੍ਰੈਸ਼ਨ ਤੇ ਸਟ੍ਰੈੱਸ ਆਦਿ ਪਰੇਸ਼ਾਨੀਆਂ ਲੈ ਕੇ ਆ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ