ਲੁਧਿਆਣਾ : ਪੰਜਾਬ ਪੁਲਸ ਦੇ ਗ੍ਰਿਫ਼ਤਾਰ ਕੀਤੇ ਐਡੀਸ਼ਨਲ SHO ਦੀ ਨਿਸ਼ਾਨਦੇਹੀ ''ਤੇ 2 ਹੋਰ ਸਾਥੀ ਹੈਰੋਇਨ ਸਣੇ ਕਾਬੂ

Wednesday, Nov 23, 2022 - 01:32 PM (IST)

ਲੁਧਿਆਣਾ : ਪੰਜਾਬ ਪੁਲਸ ਦੇ ਗ੍ਰਿਫ਼ਤਾਰ ਕੀਤੇ ਐਡੀਸ਼ਨਲ SHO ਦੀ ਨਿਸ਼ਾਨਦੇਹੀ ''ਤੇ 2 ਹੋਰ ਸਾਥੀ ਹੈਰੋਇਨ ਸਣੇ ਕਾਬੂ

ਲੁਧਿਆਣਾ (ਹਿਤੇਸ਼) : ਲੁਧਿਆਣਾ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਹੈਰੋਇਨ ਸਮੇਤ ਪੰਜਾਬ ਪੁਲਸ ਦੇ ਐਡੀਸ਼ਨਲ ਐੱਸ. ਐੱਚ. ਓ. ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਉਸ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਦੀ ਹੈਰੋਇਨ ਸਮੇਤ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੀਤੀ ਰਾਤ ਲੁਧਿਆਣਾ ਡਵੀਜ਼ਨ ਨੰਬਰ-5 'ਚ ਤਾਇਨਾਤ ਐਡੀਸ਼ਨਲ ਐੱਸ. ਐੱਚ. ਓ. ਹਰਜਿੰਦਰ ਕੁਮਾਰ ਨੂੰ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਬਾਅਦ ਹਰਜਿੰਦਰ ਸਿੰਘ ਦੀ ਨਿਸ਼ਾਨਦੇਹੀ 'ਤੇ ਐੱਸ. ਟੀ. ਐੱਫ. ਨੇ ਉਸ ਦੇ ਦੋ ਸਾਥੀਆਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਫਿਲੌਰ ਦੇ ਨਜ਼ਦੀਕ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।


author

Babita

Content Editor

Related News