ਜਦੋਂ ਫੇਰੇ ਲੈਣ ਲਈ ਮੰਦਿਰ ਪਹੁੰਚਿਆ ਲਾੜਾ ਤਾਂ ਪੰਡਿਤ ਨੇ ਖੋਲ੍ਹਿਆ ਦੁਲਹਨ ਦਾ ਭੇਤ, ਸੱਚ ਜਾਣ ਉੱਡੇ ਪਰਿਵਾਰ ਦੇ ਹੋਸ਼
Thursday, Sep 01, 2022 - 06:46 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਵਿਖੇ ਫਰਜ਼ੀ ਦਸਤਾਵੇਜ਼ ਦਿਖਾ ਕੇ ਵਿਆਹ ਕਰਵਾਉਣ ਵਾਲੇ ਗਿਰੋਹ ਦੇ ਕੁਝ ਮੈਂਬਰਾਂ ਨੂੰ ਅੱਜ ਫਿਰੋਜ਼ਪੁਰ ਛਾਉਣੀ ਦੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਗਿਰੋਹ ਪਹਿਲਾਂ ਵਿਆਹ ਲਈ ਮੁੰਡੇ ਵਾਲਿਆਂ ਨੂੰ ਫਰਜ਼ੀ ਦਸਤਾਵੇਜ਼ ਦਿਖਾ ਕੇ ਗੁੰਮਰਾਹ ਕਰਕੇ ਵਿਆਹ ਲਈ ਰਾਜ਼ੀ ਕਰਵਾ ਲੈਂਦਾ ਸੀ। ਜਿਸ ਤੋਂ ਬਾਅਦ ਕੁੜੀ ਲੜਾਈ-ਝਗੜਾ ਕਰਕੇ ਮੁੰਡੇ ਵਾਲਿਆਂ ਨੂੰ ਤੰਗ-ਪਰੇਸ਼ਾਨ ਕਰਦੀ ਸੀ ਫਿਰ ਇਹ ਗਿਰੋਹ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਦਾ ਸੀ। ਇਸ ਗਿਰੋਹ ਅੰਦਰ ਇਕ ਨਹੀਂ ਬਲਕਿ ਕਈ ਕੁੜੀਆਂ ਸ਼ਾਮਲ ਸਨ ਅਤੇ ਬਾਕੀ ਦੇ ਵਿਅਕਤੀ ਉਸ ਦੇ ਭਰਾ ਜਾਂ ਰਿਸ਼ਤੇਦਾਰ ਬਣ ਕੇ ਉਸ ਦਾ ਸਾਥ ਦਿੰਦੇ ਸਨ। ਇਸ ਸੰਬੰਧੀ ਗੱਲ ਕਰਦਿਆਂ ਸਥਾਨਕ ਪੁਲਸ ਨੇ ਦੱਸਿਆ ਕਿ ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ 3 ਫ਼ਰਾਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜੀ ਰਹੀ ਹੈ। ਇਸ ਸਾਰੇ ਮਾਮਲੇ ਦੀ ਜਾਂਚ ਏ.ਐੱਸ.ਆਈ। ਸੁਖਦੇਵ ਰਾਜ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਉਸਾਰੀ ਰੋਕਣ ਗਈ ਨਗਰ ਨਿਗਮ ਟੀਮ 'ਤੇ ਪਥਰਾਅ, ਕਾਬਜ਼ਕਾਰਾਂ ਨੇ ਖ਼ੁਦ 'ਤੇ ਛਿੜਕਿਆ ਡੀਜ਼ਲ
ਇੰਝ ਹੋਇਆ ਗਿਰੋਹ ਦਾ ਪਰਦਾਫਾਸ਼
ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੀ ਰਹਿਣ ਵਾਲੀ ਦਰਸ਼ਨਾ ਦੇਵੀ ਪਤਨੀ ਵਜ਼ੀਰ ਚੰਦ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਉਸ ਦੇ ਮੁੰਡੇ ਰਵੀ ਦਾ ਰਿਸ਼ਤਾ ਫਿਰੋਜ਼ਪੁਰ ਦੀ ਰਹਿਣ ਵਾਲੀ ਤਾਰਾ ਨਾਮ ਇਕ ਕੁੜੀ ਨਾਲ ਤੈਅ ਕੀਤਾ ਗਿਆ ਸੀ। ਸਾਰੀ ਗੱਲਬਾਤ ਕਰਨ ਤੋਂ ਬਾਅਦ ਅੱਜ ਉਹ ਵਿਆਹ ਕਰਨ ਲਈ ਆਪਣੇ ਰਿਸ਼ਤੇਦਾਰਾਂ ਸਮੇਤ ਫਿਰੋਜ਼ਪੁਰ ਛਾਉਣੀ ਦੇ ਮੰਦਰ ਪਹੁੰਚੇ। ਜਦੋਂ ਕੁੜੀ ਵਾਲਿਆਂ ਨੇ ਦੁਲਹਣ ਦੇ ਕੁਝ ਦਸਤਾਵੇਜ਼ ਪੰਡਿਤ ਨੂੰ ਦਿਖਾਏ ਤਾਂ ਉਸ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਪੰਡਿਤ ਨੇ ਦਾਅਵਾ ਕੀਤਾ ਕਿ ਇਹ ਕੁੜੀ ਕੱਲ੍ਹ ਵੀ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਕੇ ਗਈ ਹੈ। ਜਿਸ ਦੇ ਆਧਾਰ 'ਤੇ ਮੁੰਡੇ ਵਾਲਿਆਂ ਨੇ ਥਾਣਾ ਕੈਂਟ ਵਿਖੇ ਇਸ ਦੀ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਵਿਚੋਲੇ ਨੇ ਵੀ ਦੱਸਿਆ ਕਿ ਕੁੜੀ ਵਾਲਿਆਂ ਨੇ ਉਸ ਨੂੰ ਰਿਸ਼ਤੇ ਬਦਲੇ 1 ਲੱਖ ਰੁਪਏ ਦੇਣ ਦੀ ਗੱਲ ਹੋਈ ਸੀ।
ਇਹ ਵੀ ਪੜ੍ਹੋ- ਪੁਲਸ ਨੂੰ ਮਿਲੀ ਅਹਿਮ ਸਫ਼ਲਤਾ, ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਦੱਸ ਕੇ ਫਿਰੌਤੀ ਮੰਗਣ ਵਾਲੇ 2 ਗ੍ਰਿਫ਼ਤਾਰ
ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਵੱਲੋਂ 4 ਨੇ ਆਪਣਾ ਜ਼ੁਰਮ ਕਬੂਲ ਲਿਆ ਹੈ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ 3 ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਓਮ ਪ੍ਰਕਾਸ਼ ਉਰਫ਼ ਪ੍ਰਕਾਸ਼, ਵੀਨਾ ਸ਼ਰਮਾ ਪਤਨੀ ਦਾਵੇਦਾਰ ਕੁਮਾਰ ਹਾਊਸਿੰਗ ਬੋਰਡ ਕਾਲੋਨੀ ਅੰਬਾਲਾ, ਨੇਹਾ ਪਤਨੀ ਰੋਹਿਤ ਸ਼ਰਮਾ ਵਾਸੀ ਅੰਬਾਲਾ, ਜਸਵਿੰਦਰ ਸਿੰਘ ਗਿੱਲ, ਤਾਰਾ ਅਰੋੜਾ, ਦੀਪ ਪਤਨੀ ਨਾਮਲੂਮ ਅਤੇ ਮੀਤ ਅਰੋੜਾ ਪੁੱਤਰ ਰਾਜਨ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 420, 465, 468, 470, 471 ਅਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।