ਸੰਤੋਖ ਚੌਧਰੀ ਨੇ ਨੂਰਮਹਿਲ ਦਾਣਾ ਮੰਡੀਆਂ ਦਾ ਕੀਤਾ ਦੌਰਾ
Tuesday, Oct 24, 2017 - 07:01 PM (IST)
ਨੂਰਮਹਿਲ (ਸ਼ਰਮਾ)— ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਨੂਰਮਹਿਲ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆੜ੍ਹਤੀਆਂ, ਸਰਕਾਰੀ ਅਮਲੇ ਅਤੇ ਜ਼ਿਮੀਂਦਾਰਾਂ ਨੂੰ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ 'ਤੇ ਪੂਰੀ ਤਰ੍ਹਾਂ ਨਾਲ ਖਰੀ ਉਤਰੀ ਹੈ। ਕਿਸਾਨਾਂ ਦੀ ਹੱਕ ਦੀ ਕਮਾਈ ਨੂੰ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ। ਸਮੇਂ ਸਿਰ ਫਸਲ ਦੀ ਚੁਕਾਈ ਹੋਵੇਗੀ ਅਤੇ ਸਮੇਂ ਸਿਰ ਹੀ ਕਿਸਾਨਾਂ ਨੂੰ ਉਸ ਦੀ ਕੀਮਤ ਅਦਾ ਕੀਤੀ ਜਾਵੇਗੀ।
ਇਸ ਮੌਕੇ ਕਿਸਾਨਾਂ ਨੇ ਮੰਡੀ ਅੰਦਰ ਪਾਣੀ ਅਤੇ ਬਾਥਰੂਮਾਂ ਦੇ ਮਾੜੇ ਪ੍ਰਬੰਧਾਂ ਬਾਰੇ ਸ਼ਿਕਾਇਤ ਕਰਦਿਆਂ ਕਿਹਾ ਕਿ ਮੰਡੀ ਅੰਦਰ ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੀ ਕੋਈ ਵਿਵਸਥਾ ਨਹੀਂ ਹੈ, ਜਿਸ ਕਾਰਨ ਜ਼ਿਮੀਂਦਾਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੌਧਰੀ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੀ ਸਹੂਲਤ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਵਿਕਰਮ ਚੌਧਰੀ, ਸੁਰਿੰਦਰ ਚੌਧਰੀ ਵਿਧਾਇਕ ਹਲਕਾ ਕਰਤਾਰਪੁਰ, ਐੱਸ. ਡੀ. ਐੱਮ. ਨਕੋਦਰ, ਨਾਇਬ ਤੀਹਸੀਲਦਾਰ ਨੂਰਮਹਿਲ ਪਰਗਣ ਸਿੰਘ, ਕਪਿਲ ਤਕਿਆਰ, ਜੰਗ ਬਹਾਦਰ ਕੋਹਲੀ, ਰਕੇਸ਼ ਕਲੇਰ, ਇੰਦਰਜੀਤ ਜੌਹਲ, ਜਤਿੰਦਰ ਪੂਨੀਆ, ਨੀਰਜ ਤਕਿਆਰ, ਬੌਬੀ ਕਪਾਨੀਆਂ, ਮੁਕੇਸ਼ ਭਾਰਦਵਾਜ, ਸੁਰਿੰਦਰ ਪਾਸੀ, ਪਵਨ ਤਕਿਆਰ, ਜੀਤਾ ਖੋਸਲਾ, ਮਨੋਹਰ ਲਾਲ ਤਕਿਆਰ, ਓਮ ਪ੍ਰਕਾਸ਼ ਕੁੰਦੀ ਤੇ ਰਿਚੀ ਤਕਿਆਰ ਆਦਿ ਮੌਜੂਦ ਸਨ।
