ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸ਼ਰਧਾਲੂ ਮਨੋਰੰਜਨ ਮੇਲੇ ਤੋਂ ਰਹੇ ਵਾਂਝੇ, ਮੀਂਹ ਨੇ ਫੇਰਿਆ ਪਾਣੀ

Saturday, Jan 15, 2022 - 11:03 AM (IST)

ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸ਼ਰਧਾਲੂ ਮਨੋਰੰਜਨ ਮੇਲੇ ਤੋਂ ਰਹੇ ਵਾਂਝੇ, ਮੀਂਹ ਨੇ ਫੇਰਿਆ ਪਾਣੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਪਿਛਲੇ ਦਿਨਾਂ ਵਿਚ ਕਰੀਬ ਤਿੰਨ ਦਿਨ ਹੋਈ ਬਾਰਿਸ਼ ਨੇ ਜਿਥੇ ਮੇਲਾ ਪ੍ਰਬੰਧਕਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਸੀ, ਉਥੇ ਹੀ ਸ਼ਰਧਾਲੂਆਂ ਨੂੰ ਵੀ ਮਨੋਰੰਜਨ ਮੇਲੇ ਤੋਂ ਵਾਂਝਾ ਕਰ ਦਿੱਤਾ। ਅਜਿਹਾ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਮੁਕਤਸਰ ’ਚ 40 ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਮੇਲਾ ਮਾਘੀ ਮੌਕੇ ਮਨੋਰੰਜਨ ਮੇਲਾ ਸ਼ੁਰੂ ਨਾ ਹੋਇਆ ਹੋਵੇ, ਜਿਸ ਕਾਰਨ ਸ਼ਰਧਾਲੂ ਕਾਫੀ ਨਿਰਾਸ਼ਾ ਦੇ ਆਲਮ ’ਚ ਦਿਖਾਈ ਦਿੱਤੇ, ਜਦਕਿ ਹਰ ਸਾਲ ਇਹ ਮਨੋਰੰਜਨ ਮੇਲਾ 8 ਤੋਂ 10 ਜਨਵਰੀ ’ਚ ਸ਼ੁਰੂ ਹੋ ਜਾਂਦਾ ਸੀ ਪਰ ਬਾਰਿਸ਼ ਕਾਰਨ ਇਹ ਸ਼ੁਰੂ ਨਹੀਂ ਹੋਇਆ।

ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)

ਇਸ ਵਾਰ ਮਨੋਰੰਜਨ ਮੇਲੇ ਦਾ ਠੇਕਾ ਵੀ 67 ਲੱਖ ਤੋਂ ਵਧ ਕੇ 1 ਕਰੋੜ 1 ਲੱਖ ਰੁਪਏ ’ਚ ਹੋਇਆ ਸੀ। ਇਸ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ਦੀ ਸਮਾਂ ਸੀਮਾ 1 ਜਨਵਰੀ ਤੋਂ 28 ਫਰਵਰੀ ਤੱਕ ਕੀਤੀ ਗਈ ਸੀ ਪਰ 15 ਦਿਨ ਗੁਜ਼ਰ ਗਏ ਹਨ, ਜਿਸ ਦਾ ਘਾਟਾ ਮੇਲਾ ਪ੍ਰਬੰਧਕਾਂ ਨੂੰ ਝੱਲਣਾ ਪਵੇਗਾ। ਇਥੇ ਹੀ ਬੱਸ ਨਹੀਂ ਮੇਲਾ ਪ੍ਰਬੰਧਕਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਸਾਮਾਨ ਨੂੰ ਮੇਲਾ ਗਰਾਉਂਡ ਤੋਂ ਬਾਹਰ ਕੱਢਿਆ ਜਾ ਰਿਹਾ ਸੀ। ਇਹ ਸਭ ਕੁਝ ਕਰਨ ਤੋਂ ਬਾਅਦ ਮੇਲਾ ਗਰਾਊਂਡ ’ਚ ਭਰੀ ਗਾਰ ਵੀ ਬਾਹਰ ਕੱਢੀ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਆਪਣਾ ਸਹਿਯੋਗ ਦਿੰਦੇ ਹੋਏ ਮਿੱਟੀ ਸੁਟਵਾਈ ਗਈ। ਇਨ੍ਹਾਂ ਕੁਝ ਕਰਨ ਦੇ ਬਾਵਜੂਦ ਮਨੋਰੰਜਨ ਮੇਲਾ ਸ਼ੁਰੂ ਨਹੀਂ ਹੋ ਪਾਇਆ। ਉਧਰ ਏ. ਡੀ. ਸੀ. ਰਾਜਦੀਪ ਕੌਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਮੇਲਾ ਪ੍ਰਬੰਧਕਾਂ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਮੇਲਾ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਨਿਹੰਗ ਸਿੰਘਾਂ ਵੱਲੋਂ ਮਹੱਲਾ ਅੱਜ
ਮੁਕਤਸਰ ਦੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵੱਲੋਂ ਚਲੀ ਆਉਂਦੀ ਖਾਲਸਾਈ ਰਵਾਇਤ ਅਨੁਸਾਰ 15 ਜਨਵਰੀ ਨੂੰ ਸਮੂਹ ਨਿਹੰਗ ਸਿੰਘਾਂ ਦਲਾਂ ਦੇ ਸਹਿਯੋਗ ਨਾਲ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਖਾਲਸਾਈ ਸਿੱਖੀ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਜਾਵੇਗਾ। ਬੁੱਢਾ ਦਲ ਦੀ ਛਾਉਣੀ ਤੋਂ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਨਿਹੰਗ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਦੇ ਆਖੰਡ ਪਾਠਾਂ ਦੇ ਭੋਗ ਉਪਰੰਤ ਮਹੱਲਾ ਕੱਢਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

 


author

rajwinder kaur

Content Editor

Related News