ਹੁਸ਼ਿਆਰਪੁਰ ਦੇ ਇਸ ਪਰਿਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਸਭ ਦਾ ਮਨ ਮੋਹਿਆ

10/05/2015 10:14:42 AM

ਹਰਿਆਣਾ (ਆਨੰਦ)-''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'' ਵਾਲੀ ਕਹਾਵਤ ਉਸ ਸਮੇਂ ਸੱਚ ਸਿੱਧ ਹੋਈ, ਜਦੋਂ ਹੇਮੰਤ ਮਹਿਤਾ ਦੇ ਫਾਰਮ ਹਾਊਸ ''ਚ ਬਣੇ 35 ਫੁੱਟ ਡੂੰਘੇ ਸੁੱਕੇ ਖੂਹ ''ਚ ਕਰੀਬ 1 ਮਹੀਨਾ ਪਹਿਲਾਂ ਡਿਗੀ ਬਿੱਲੀ ਨੂੰ ਜਿਊਂਦਾ ਬਾਹਰ ਕੱਢ ਲਿਆ ਗਿਆ ਅਤੇ ਇਹ ਸਭ ਕੁਝ ਮਹਿਤਾ ਪਰਿਵਾਰ ਦੀ ਬਦੌਲਤ ਹੀ ਹੋ ਸਕਿਆ ਹੈ।  
ਜਾਣਕਾਰੀ ਦਿੰਦਿਆ ਹੇਮੰਤ ਮਹਿਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਫਾਰਮ ਹਾਊਸ ''ਚ ਸਥਿਤ ਇਕ ਸੁੱਕੇ ਖੂਹ ''ਚ ਘੁੰਮਦੀ-ਫਿਰਦੀ ਬਿੱਲੀ ਡਿਗ ਗਈ। ਕੁਝ ਦਿਨਾਂ ਬਾਅਦ ਜਦੋਂ ਉਹ ਫਾਰਮ ਹਾਊਸ ਗਏ ਤਾਂ ਬਿੱਲੀ ਦੇ ਚੀਕਾਂ ਮਾਰਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਨੇ ਕਿਸੇ ਢੰਗ ਨਾਲ ਬਿੱਲੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਸਫਲਤਾ ਹਾਸਲ ਹੋਈ।
ਫਿਰ ਇਸ ਪਰਿਵਾਰ ਨੇ ਬਿੱਲੀ ਨੂੰ ਜਿਊਂਦਾ ਰੱਖਣ ਲਈ ਖੂਹ ''ਚ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਉਣੀਆਂ ਸ਼ੁਰੂ ਕੀਤੀਆਂ।  ਬਿੱਲੀ ਨੂੰ ਬਚਾਉਣ ਖਾਤਰ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ ਕ੍ਰੂਐੱਲਟੀ ਟੁਵਾਈਜ ਐਨੀਮਲਜ਼ ਦੇ ਕਾਰਜਕਾਰਣੀ ਮੈਂਬਰ ਪੰਕਜ ਮਹਿਤਾ ਨੇ ਜੰਗਲਾਤ ਵਿਭਾਗ ਦੇ ਅਫਸਰ ਰਾਮ ਦਾਸ ਨਾਲ ਸੰਪਰਕ ਕੀਤਾਂ ਤਾਂ ਉਨ੍ਹਾਂ ਨੇ ਫਾਰੈਸਟ ਗਾਰਡ ਚਰਨਜੀਤ ਸਿੰਘ ਸਮੇਤ ਪਰਮਜੀਤ ਸਿੰਘ ਅਤੇ ਠਾਕੁਰ ਪਰਮਜੀਤ ਬੇਲਦਾਰ ਨੂੰ ਉੱਥੇ ਭੇਜਿਆ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਮਹਿਤਾ ਪਰਿਵਾਰ ਦੀ ਮੌਜੂਦਗੀ ''ਚ ਖੂਹ ''ਚ ਪਿੰਜਰਾ ਪਾ ਕੇ ਬਿੱਲੀ ਨੂੰ ਬਾਹਰ ਕੱਢ ਕੇ ਉਸ ਨੂੰ ਨਵਾਂ ਜੀਵਨ ਦਿੱਤਾ। ਉਸ ਨੂੰ ਫੜ੍ਹ ਕੇ ਬਾਅਦ ''ਚ ਜੰਗਲ ''ਚ ਛੱਡ ਦਿੱਤਾ ਗਿਆ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Babita Marhas

News Editor

Related News