ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ

Friday, Dec 08, 2023 - 06:40 PM (IST)

ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ

ਗੁਰਦਾਸਪੁਰ (ਗੁਰਪ੍ਰੀਤ):- ਮਾਮਲਾ ਗੁਰਦਾਸਪੁਰ ਦੇ ਪਿੰਡ ਯੋਗੀ ਚੀਮਾ ਪਿੰਡ ਨਾਲ ਸਬੰਧਤ ਹੈ, ਜਿਥੋਂ ਦੀ 19 ਸਾਲਾ ਮਹਿਕ ਸ਼ਰਮਾ ਜੋ ਕਿ ਆਈਲੈਟਸ ਕਰ ਬੀਤੇ ਸਾਲ ਸਾਹਿਲ ਸ਼ਰਮਾ ਨਾਲ ਵਿਆਹ ਕਰਵਾ ਇੰਗਲੈਂਡ ਗਈ ਸੀ ਅਤੇ 29 ਅਕਤੂਬਰ 2023 ਨੂੰ ਉਸਦੇ ਪਤੀ ਵਲੋਂ ਉਸਦੀ ਚਾਕੂ ਮਾਰ ਕੇ ਕਤਲ ਕਰਨ ਦੀ ਗੱਲ ਸਾਹਮਣੇ ਆਈ ਸੀ। ਮਹਿਕ ਸ਼ਰਮਾ ਦੀ ਲਾਸ਼ ਅੱਜ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ਰਾਹੀਂ ਲਾਸ਼ ਬਾਅਦ ਦੁਪਹਿਰ ਗੁਰਦਾਸਪੁਰ ਦੇ ਪਿੰਡ ਜੋਗੀ ਚੀਮਾ ਵਿਖੇ ਪਹੁੰਚੀ। ਜਿਵੇਂ ਹੀ ਮ੍ਰਿਤਕ ਦੇਹ ਦਾ ਸੂਚਨਾ ਪਿੰਡ 'ਚ ਪਹੁੰਚੀ ਤਾਂ ਪਰਿਵਾਰ ਸਮੇਤ ਪੂਰਾ ਪਿੰਡ ਇਕੱਠਾ ਹੋ ਗਿਆ ਅਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਸੀ। ਪੂਰਾ ਪਿੰਡ ਅਤੇ ਰਿਸ਼ਤੇਦਾਰਾਂ 'ਚ ਸੋਗ ਦੀ ਲਹਿਰ ਦੌੜ ਰਹੀ ਹੈ।  ਉਥੇ ਹੀ ਮ੍ਰਿਤਕ ਮਹਿਕ ਦਾ ਪਰਿਵਾਰ ਵਲੋਂ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਪਰਿਵਾਰ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਧੀ ਦੇ ਕਤਲ ਲਈ ਜ਼ਿੰਮੇਵਾਰ ਅਤੇ ਉਸਦੇ ਪਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਮ੍ਰਿਤਕਾ ਦੀ ਮਾਂ ਹਾਲੋ-ਬਿਹਾਲ ਹੋਈ ਸੀ। 

PunjabKesari

 ਇਹ ਵੀ ਪੜ੍ਹੋ-  ਯੂਕੇ ਦੇ ਨਵੇਂ ਵੀਜ਼ਾ ਨਿਯਮਾਂ ਨਾਲ ਪੰਜਾਬ 'ਚ ਕਾਨਟਰੈਕਟ ਵਿਆਹਾਂ 'ਤੇ ਪੈ ਸਕਦੈ ਵੱਡਾ ਅਸਰ

ਇਸ ਮੌਕੇ ਜਾਣਕਾਰੀ ਦਿੰਦਿਆ ਮ੍ਰਿਤਕਾ ਮਹਿਕ ਸ਼ਰਮਾ ਦੀ ਮਾਤਾ ਨੇ ਦੱਸਿਆ ਕਿ ਉਸਦੀ ਧੀ ਵਲੋਂ ਆਈਲੈਟਸ ਕੀਤੀ ਗਈ ਸੀ ਅਤੇ ਉਸਦਾ ਵਿਆਹ ਜੂਨ 2022 ਨੂੰ ਹੋਇਆ ਸੀ ਅਤੇ ਨਵੰਬਰ ਮਹੀਨੇ ਉਹ ਪਤੀ ਸਾਹਿਲ ਨਾਲ ਇੰਗਲੈਂਡ ਗਈ ਸੀ।  29 ਅਕਤੂਬਰ 2023 ਨੂੰ ਉਸਦੇ ਪਤੀ ਵੱਲੋਂ ਉਸਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਆਖਿਰ ਉਸਨੇ ਉਸਦਾ ਕਤਲ ਹੀ ਕਰ ਦਿੱਤਾ। ਮੁਲਜ਼ਮ ਨੂੰ ਇੰਗਲੈਂਡ ਪੁਲਸ ਵਲੋਂ ਮੌਕੇ 'ਤੇ ਕਾਬੂ ਕਰ ਲਿਆ ਅਤੇ ਪਰਿਵਾਰ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।

PunjabKesari

 ਇਹ ਵੀ ਪੜ੍ਹੋ-  ਛੇੜਛਾੜ ਤੋਂ ਤੰਗ ਆ ਕੇ ਸਰਪੰਚ ਦੀ 16 ਸਾਲਾ ਧੀ ਨੇ ਗਲ਼ ਲਾਈ ਮੌਤ, ਪਿੰਡ 'ਚ ਪਸਰਿਆ ਸੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News