ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ

11/27/2019 6:26:04 PM

ਜਲੰਧਰ—ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਗਈ। ਇਸ ਮੀਟਿੰਗ 'ਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਅਹੁਦੇਦਾਰ ਸ਼ਾਮਲ ਹੋਏ। ਸ਼੍ਰੀ ਨਰੇਸ਼ ਕੁਮਾਰ ਸੈਣੀ ਸੂਬਾ ਪ੍ਰਧਾਨ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਆਖਿਆ ਹੈ ਕਿ ਖੇਤੀਬਾੜੀ ਵਿਕਾਸ 'ਚ ਮੁੱਖ ਧੁਰਾ ਅਤੇ ਅਹਿਮ ਰੋਲ ਅਦਾ ਕਰ ਰਹੀ ਇਸ ਕੈਟਗਿਰੀ ਨੂੰ ਸਰਕਾਰ ਨੇ ਅਣਗੌਲਿਆ ਕੀਤਾ ਹੋਇਆ ਹੈ। ਫੀਲਡ 'ਚ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਹਿੱਤ ਕਿਸਾਨ ਸੇਵਾ 'ਚ ਲੱਗੇ ਖੇਤੀਬਾੜੀ ਸਬ ਇੰਸਪੈਕਟਰ ਨੂੰ ਸਿਰਫ 5910-20200-2800 ਦਾ ਗ੍ਰੇਡ ਦੇ ਕੇ ਇਸ ਵਰਗ ਨਾਲ ਧੱਕਾ ਕੀਤਾ ਗਿਆ ਹੈ ਜਦਕਿ ਖੇਤੀਬਾੜੀ ਸਬ ਇੰਸਪੈਕਟਰਾਂ ਦੇ ਬਰਾਬਰ ਵੈਟਰਨਰੀ ਅਤੇ ਮਾਲ ਵਿਭਾਗ ਆਦਿ 'ਚ ਕੰਮ ਕਰ ਰਹੇ ਇੱਕੋ ਜਿਹੀਆਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਨੂੰ ਵਧੇਰੇ ਗ੍ਰੇਡ ਦਿੱਤਾ ਜਾ ਰਿਹਾ ਹੈ, ਜੋ ਕਿ ਸਰਾਸਰ ਖੇਤੀਬਾੜੀ ਸੇਵਾਵਾਂ ਪ੍ਰਤੀ ਬੇਇਨਸਾਫੀ ਹੈ।

ਸ਼੍ਰੀ ਸੈਣੀ ਨੇ ਅੱਗੇ ਕਿਹਾ ਹੈ ਕਿ ਐਸੋਸ਼ੀਏਸ਼ਨ ਵੱਲੋਂ ਸਰਕਾਰ ਨੂੰ ਵੱਖ-ਵੱਖ ਸਮਿਆਂ ਦੌਰਾਨ ਬੇਨਤੀ ਕਰਦੇ ਹੋਏ ਮੰਗ ਪੱਤਰ ਦੇਣ ਦੇ ਬਾਵਜੂਦ ਸਰਕਾਰ ਹੱਕੀ ਅਤੇ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਇਸ ਪ੍ਰਤੀ ਬੇਨਤੀ ਕੀਤੀ ਹੈ ਕਿ ਬਰਾਬਰ ਦੀਆਂ ਸੇਵਾਵਾਂ ਦੇ ਰਹੇ ਦੂਜੇ ਅਲਾਈਡ ਵਿਭਾਗਾਂ ਦੀ ਤਰਜ਼ 'ਤੇ ਖੇਤੀਬਾੜੀ ਸਬ ਇੰਸਪੈਕਟਰ ਦਾ ਗਰੇਡ ਵੀ 01-12-2011 ਤੋਂ ਰਿਵਾਈਜ਼ ਕੀਤਾ ਜਾਵੇ ਨਹੀਂ ਤਾਂ ਇਸ ਸੰਬੰਧੀ ਸਮੁੱਚੇ ਪੰਜਾਬ 'ਚ ਧਰਨੇ ਅਤੇ ਮੁਜ਼ਾਹਰੇ ਕੀਤੇ ਜਾਣਗੇ। ਇਸ ਮੀਟਿੰਗ 'ਚ ਸ਼੍ਰੀ ਮਨਪ੍ਰੀਤ ਸਿੰਘ ਜਨ ਸਕੱਤਰ, ਸ਼੍ਰੀ ਸਿਮਰਜੀਤ ਸਿੰਘ ਸਟੇਟ ਕੈਸ਼ੀਅਰ ਪੰਜਾਬ, ਸ਼੍ਰੀ ਗੁਰਪ੍ਰੀਤ ਸਿੰਗ ਮੀਤ ਜਨਰਲ ਸਕੱਤਰ ਪੰਜਾਬ, ਸ਼੍ਰੀ ਜਸਦੀਪ ਸਿੰਘ ਮੁੱਖ ਸਲਾਹਕਾਰ, ਸ਼੍ਰੀ ਸੰਜੀਵ ਕੁਮਾਰ ਅਤੇ ਹੋਰ ਬਹੁਤ ਸਾਰੇ ਪਤਵੰਤਿਆਂ ਨੇ ਹਿੱਸਾ ਲਿਆ।
ਜਨਰਲ ਸਕੱਤਰ
ਖੇਤੀਬਾੜੀ ਸਬ ਇੰਸਪੈਕਟਰ
ਐਸੋਸੀਏਸ਼ਨ ਪੰਜਾਬ


Iqbalkaur

Content Editor

Related News