ਮੰਗਾਂ ਸਬੰਧੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਕੀਤੀ ਮੀਟਿੰਗ
Saturday, Jul 28, 2018 - 04:10 AM (IST)
ਕਾਠਗਡ਼੍ਹ (ਰਾਜੇਸ਼)- ਉਸਾਰੀ ਮਿਸਤਰੀ ਤੇ ਮਜ਼ਦੂਰ ਯੂਨੀਅਨ (ਇਫਟੂ) ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਮਨਾਏ ਜਾ ਰਹੇ ਪੰਦਰਵਾਡ਼ੇ ਦੀ ਸ਼ੁਰੂਆਤ ਅੱਜ ਪਿੰਡ ਭੱਲਾਬੇਟ ਤੋਂ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵਡ਼ੈਚ ਅਤੇ ਸੂਬਾਈ ਸਕੱਤਰ ਅਵਤਾਰ ਸਿੰਘ ਨੇ ਆਖਿਆ ਕਿ ਇਸ ਪੰਦਰਵਾਡ਼ੇ ਦੌਰਾਨ ਕਿਰਤੀਆਂ ਦੀ ਰਜਿਸਟ੍ਰੇਸ਼ਨ ਆਨਲਾਈਨ ਦੇ ਨਾਲ-ਨਾਲ ਆਫਲਾਈਨ ਮਨਜ਼ੂਰ ਕਰਨ, 5-5 ਮਰਲੇ ਦੇ ਮੁਫਤ ਰਿਹਾਇਸ਼ੀ ਪਲਾਟ, ਮਕਾਨ ਉਸਾਰੀ ਲਈ 5-5 ਲੱਖ ਰੁਪਏ ਦੀ ਗ੍ਰਾਂਟ, ਕਿਰਤੀ ਦੀ ਮੌਤ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਉਭਾਰਿਆ ਜਾਵੇਗਾ ਜਿਸ ਬਾਰੇ ਵੱਖ-ਵੱਖ ਪਿੰਡਾਂ ’ਚ ਮੀਟਿੰਗ ਤੋਂ ਇਲਾਵਾ ਰੈਲੀਆਂ ਤੇ ਜਾਗੋ ਕੱਢੀਆਂ ਜਾਣਗੀਆਂ ਤੇ ਮੰਗ-ਪੱਤਰ ਦਿੱਤੇ ਜਾਣਗੇ। ਇਸ ਮੌਕੇ ਯੂਨੀਅਨ ਦੇ ਨਿਰਮਲ ਸਿੰਘ ਜੰਡੀ, ਪਰਮਲ ਸਿੰਘ, ਹਰਦੀਪ ਪਨੇਸਰ, ਸੋਹਨ ਲਾਲ, ਮਨੋਜ ਬੱਲੋਵਾਲ, ਸਰਬਜੀਤ ਸਿੰਘ, ਰਹੀ ਰਾਮ ਰਾਜੂ ਆਦਿ ਯੂਨੀਅਨ ਆਗੂ ਮੌਜੂਦ ਸਨ।
