ਪੰਜਾਬ ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਮੀਟਿੰਗ
Wednesday, Oct 04, 2017 - 12:49 AM (IST)
ਪਠਾਨਕੋਟ, (ਸ਼ਾਰਦਾ)- ਪੰਜਾਬ ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਜ਼ਿਲਾ ਪਠਾਨਕੋਟ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੰਗਾਮੀ ਮੀਟਿੰਗ ਜ਼ਿਲਾ ਪ੍ਰਧਾਨ ਪ੍ਰੀਤਮ ਸੈਣੀ ਦੀ ਅਗਵਾਈ ਹੇਠ ਸ਼੍ਰੀ ਰਾਮਲੀਲਾ ਗਰਾਊਂਡ ਪਠਾਨਕੋਟ ਵਿਖੇ ਹੋਈ, ਜਿਸ 'ਚ ਪੰਜਾਬ ਆਰਗੇਨਾਈਜ਼ਰ ਮਹਿੰਦਰ ਸਿੰਘ ਪਰਵਾਨਾ, ਮੋਹਨ ਸਿੰਘ ਭਾਗੋਵਾਲੀਆ ਪੰਜਾਬ ਪ੍ਰਧਾਨ, ਨੇਕ ਚੰਦ ਵਿਮਲ ਚੀਫ਼ ਆਰਗੇਨਾਈਜ਼ਰ ਪੰਜਾਬ, ਬੀ. ਡੀ. ਸ਼ਰਮਾ ਕਾਰਜਕਾਰੀ ਪ੍ਰਧਾਨ ਪੰਜਾਬ, ਗੁਰਦਿਆਲ ਸਿੰਘ ਸੈਣੀ ਪ੍ਰਧਾਨ ਪੰਜਾਬ ਪੁਲਸ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੀਟਿੰਗ 'ਚ ਸੁਜਾਨਪੁਰ, ਪਠਾਨਕੋਟ, ਦੀਨਾਨਗਰ, ਜੁਗਿਆਲ, ਦਸੂਹਾ, ਬਟਾਲਾ, ਜਲੰਧਰ, ਮੁਕੇਰੀਆਂ, ਗੁਰਦਿਆਲ, ਕਾਹਨੂੰਵਾਨ, ਸੰਗਰੂਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੋਂ ਵੀ ਪੈਨਸ਼ਨਰਜ਼ ਹਾਜ਼ਰ ਸਨ। ਮੰਚ ਸੰਚਾਲਨ ਕੇ. ਐੱਲ. ਵਸ਼ਿਸ਼ਟ ਅਤੇ ਸੁਦਰਸ਼ਨ ਮਹਾਜਨ ਨੇ ਬਾਖੂਬੀ ਨਿਭਾਇਆ। ਮੀਟਿੰਗ 'ਚ ਹਾਜ਼ਰ ਪੈਨਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਪੰਜਾਬ ਪੁਲਸ ਗੁਰਦਿਆਲ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਠੇਕੇ ਦੇ ਆਧਾਰ 'ਤੇ ਨੌਕਰੀਆਂ ਦੇ ਕੇ ਉਨ੍ਹਾਂ ਦੀ ਲਿਆਕਤ ਦਾ ਸ਼ੋਸ਼ਣ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਹਨ ਪਰ ਇਸ ਦਾ ਹੱਲ ਕਰਵਾਉਣਾ ਸਰਕਾਰ ਵੱਲੋਂ ਜ਼ਰੂਰੀ ਨਹੀਂ ਸਮਝਿਆ ਗਿਆ ਹੈ, ਜਿਸ ਦੇ ਕਾਰਨ ਸਮੂਹ ਪੈਨਸ਼ਨਰਾਂ ਵਿਚ ਪੰਜਾਬ ਸਰਕਾਰ ਦੇ ਖਿਲਾਫ਼ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਕੇ ਪੈਨਸ਼ਨਰਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਇਸ ਦੌਰਾਨ ਡੀ. ਐੱਨ. ਸਭਰਵਾਲ, ਦੌਲਤ ਰਾਮ, ਹਰਬੰਸ ਲਾਲ, ਐੱਸ. ਡੀ. ਸ਼ਰਮਾ, ਬਲਦੇਵ ਰਾਜ, ਸੇਵਾ ਰਾਮ, ਮੋਹਨ ਲਾਲ ਡੋਗਰਾ, ਕੇ. ਕੇ. ਮਹਾਜਨ, ਸੁਭਾਸ਼ ਚੰਦਰ, ਦਰਸ਼ਨ ਲਾਲ, ਸੁਰਿੰਦਰ ਕੁਮਾਰ ਆਦਿ ਮੌਜੂਦ ਸਨ।
