CM ਚੰਨੀ ਤੇ ਸਿੱਧੂ ਵਿਚਾਲੇ ਰਾਜ ਭਵਨ ''ਚ ਮੀਟਿੰਗ, ਕੀ ਦੂਰ ਹੋਵੇਗੀ ਸਿੱਧੂ ਦੀ ਨਾਰਾਜ਼ਗੀ

Sunday, Oct 17, 2021 - 11:05 PM (IST)

CM ਚੰਨੀ ਤੇ ਸਿੱਧੂ ਵਿਚਾਲੇ ਰਾਜ ਭਵਨ ''ਚ ਮੀਟਿੰਗ, ਕੀ ਦੂਰ ਹੋਵੇਗੀ ਸਿੱਧੂ ਦੀ ਨਾਰਾਜ਼ਗੀ

ਚੰਡੀਗੜ੍ਹ-  ਨਵਜੋਤ ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਅਤੇ ਪੰਜਾਬ ਦੇ ਮਸਲਿਆਂ 'ਤੇ ਅਗਲੀ ਰਣਨੀਤੀ ਤਿਆਰ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਹਰੀਸ਼ ਚੌਧਰੀ ਵਿਚਕਾਰ ਦੇਰ ਰਾਤ ਤੱਕ ਰਾਜ ਭਵਨ 'ਚ ਮੀਟਿੰਗ ਹੋ ਰਹੀ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ ਲਗਾਤਾਰ ਪੰਜਾਬ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਅਤੇ ਉਹ ਕਿਤੇ ਨਾ ਕਿਤੇ ਖੁਦ ਨੂੰ ਦਰਕਿਨਾਰ ਹੁੰਦਾ ਦੇਖ ਰਹੇ ਹਨ। ਨਵਜੋਤ ਸਿੱਧੂ ਏ. ਜੀ., ਡੀ.ਜੀ.ਪੀ. ਅਤੇ ਚੀਫ ਸੈਕਟਰੀ ਦੀ ਨਿਯੁਕਤੀ 'ਤੇ ਨਾਰਾਜ਼ ਹਨ, ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਨਵਜੋਤ ਸਿੱਧੂ ਦੀ ਨਾਰਾਜ਼ਗੀ ਅਤੇ ਪੰਜਾਬ ਦੇ ਮਸਲਿਆਂ 'ਤੇ ਕੁਝ ਅਹਿਮ ਫੈਸਲੇ ਕੀਤੇ ਜਾ ਸਕਦੇ ਹਨ।  

ਇਹ ਵੀ ਪੜ੍ਹੋ- ਸਿੰਘੂ ਬਾਰਡਰ ਕਤਲ ਕਾਂਡ ਦੀ ਹੋਵੇ CBI ਜਾਂਚ: ਮਾਇਆਵਤੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਨਵਜੋਤ ਸਿੱਧੂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਗਈ, ਜਿਸ 'ਚ ਪੰਜਾਬ ਦੇ 13 ਵਾਅਦਿਆਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੀ ਗੱਲ ਕਹੀ ਗਈ ਸੀ। ਇਨ੍ਹਾਂ 'ਚੋਂ 7 ਮਸਲੇ ਅਹਿਮ ਦੱਸੇ ਜਾ ਰਹੇ ਹਨ। 
ਅਹਿਮ 7 ਮਸਲੇ-

  • ਬੇਅਦਬੀ ਦਾ ਇਨਸਾਫ਼ 
  • ਨਸ਼ੇ
  • ਖੇਤੀ
  • ਬਿਜਲੀ 
  • ਬਿਜਲੀ ਖ਼ਰੀਦ ਸਮਝੌਤੇ
  • ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੀ ਭਲਾਈ
  • ਰੁਜ਼ਗਾਰ

author

Bharat Thapa

Content Editor

Related News