ਦਵਾਈਆਂ ਦੀ ਕਮੀ, ਪੀ. ਜੀ. ਆਈ. ਪ੍ਰਸ਼ਾਸਨ ਨੇ ਦਿੱਤੇ ਆਰਡਰ
Tuesday, Feb 06, 2018 - 04:23 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ਪ੍ਰਸ਼ਾਸਨ ਦੀ ਮੰਨੀਏ ਤਾਂ ਟ੍ਰਾਮਾ ਤੇ ਐਮਰਜੈਂਸੀ ਵਿਚ ਹਮੇਸ਼ਾ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਰਹਿੰਦੀ ਹੈ ਤਾਂ ਅਜਿਹੇ ਵਿਚ ਦਵਾਈਆਂ ਦੀ ਕਮੀ ਹੋਣਾ ਲਾਜ਼ਮੀ ਹੈ। ਇਨ੍ਹੀਂ ਦਿਨੀਂ ਦਵਾਈਆਂ ਦੀ ਕਮੀ ਸਾਹਮਣੇ ਆ ਰਹੀ ਹੈ। ਸਟਾਫ ਦੀ ਮੰਨੀਏ ਤਾਂ ਐਤਵਾਰ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਟ੍ਰਾਮਾ ਸੈਂਟਰ ਐਮਰਜੈਂਸੀ ਲਈ ਕਰੀਬ 30 ਲੱਖ ਰੁਪਏ ਤੋਂ ਵੱਧ ਦੀਆਂ ਦਵਾਈਆਂ ਦੇ ਆਰਡਰ ਦੇ ਦਿੱਤੇ ਹਨ। ਟ੍ਰਾਮਾ ਤੇ ਐਮਰਜੈਂਸੀ ਵਿਚ ਮੌਜੂਦ ਸਟਾਫ ਖੁਦ ਮੰਨਦਾ ਹੈ ਕਿ ਇਨ੍ਹਾਂ ਦੋਵੇਂ ਵਿਭਾਗਾਂ ਵਿਚ ਦਵਾਈਆਂ ਤੇ ਸਾਮਾਨ ਦੀ ਕਮੀ ਕਾਫੀ ਸਮੇਂ ਤੋਂ ਹੈ।
