ਨਸ਼ਾ ਛਡਾਊ ਕੇਂਦਰ ਦਵਾਈ ਲੈਣ ਗਏ ਨੌਜਵਾਨ ਦੀ ਜੇਬ ਕੱਟ ਰਿਹਾ ਵਿਅਕਤੀ ਕਾਬੂ

Tuesday, Nov 24, 2020 - 12:51 PM (IST)

ਨਸ਼ਾ ਛਡਾਊ ਕੇਂਦਰ ਦਵਾਈ ਲੈਣ ਗਏ ਨੌਜਵਾਨ ਦੀ ਜੇਬ ਕੱਟ ਰਿਹਾ ਵਿਅਕਤੀ ਕਾਬੂ

ਲੁਧਿਆਣਾ (ਰਾਜ) : ਦਵਾਈ ਲੈਣ ਲਈ ਲਾਈਨ 'ਚ ਖੜ੍ਹੇ ਵਿਅਕਤੀ ਦੀ ਜੇਬ ਕੱਟ ਰਹੇ ਨੌਜਵਾਨ ਨੂੰ ਵਿਅਕਤੀ ਨੇ ਫੜ੍ਹ ਲਿਆ। ਨੌਜਵਾਨ ਨੂੰ ਫੜ੍ਹ ਕੇ ਚੌਂਕੀ ਸਿਵਲ ਹਸਪਤਾਲ ਦੀ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਦੁੱਗਰੀ ਦੇ ਰਹਿਣ ਵਾਲੇ ਹੀਰਾ ਲਾਲ ਨੇ ਦੱਸਿਆ ਕਿ ਉਸ ਦੀ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਚੱਲ ਰਹੀ ਹੈ। ਉਹ ਦਵਾਈ ਲੈਣ ਲਈ ਲਾਈਨ 'ਚ ਲੱਗਾ ਹੋਇਆ ਸੀ।

ਇਸ ਦੌਰਾਨ ਇਕ ਨੌਜਵਾਨ ਵਾਰ-ਵਾਰ ਅੱਗੇ ਵੱਲ ਧੱਕਾ ਦੇ ਰਿਹਾ ਸੀ। ਪਹਿਲਾਂ ਤਾਂ ਉਸ ਨੂੰ ਕੁੱਝ ਪਤਾ ਨਾ ਲੱਗਾ ਪਰ ਬਾਅਦ 'ਚ ਸ਼ੱਕ ਹੋ ਗਿਆ। ਜਦੋਂ ਨੌਜਵਾਨ ਉਸ ਦੀ ਜੇਬ ਕੱਟ ਕੇ ਪਰਸ ਕੱਢ ਰਿਹਾ ਸੀ ਤਾਂ ਉਸ ਨੇ ਮੁਲਜ਼ਮ ਨੌਜਵਾਨ ਦਾ ਹੱਥ ਫੜ੍ਹ ਲਿਆ ਅਤੇ ਰੌਲਾ ਪਾ ਦਿੱਤਾ। ਇਸ ਦੌਰਾਨ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੋਲ ਖੜ੍ਹੇ ਲੋਕਾਂ ਨੇ ਉਸ ਨੂੰ ਫੜ੍ਹ ਲਿਆ। ਜਦੋਂ ਉਸ ਦੀ ਜੇਬ ਚੈੱਕ ਕੀਤੀ ਗਈ ਤਾਂ ਉਸ ਦੇ ਅੰਦਰੋਂ ਇਕ ਬਲੇਡ ਵੀ ਬਰਾਮਦ ਹੋਇਆ।

ਇਸ ਤੋਂ ਬਾਅਦ ਉਹ ਮੁਲਜ਼ਮ ਨੌਜਵਾਨ ਨੂੰ ਪੁਲਸ ਚੌਂਕੀ 'ਚ ਲੈ ਗਏ। ਉਧਰ, ਚੌਂਕੀ ਇੰਚਾਰਜ ਏ. ਐੱਸ. ਆਈ. ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਫੜ੍ਹਿਆ ਗਿਆ ਮੁਲਜ਼ਮ ਅਬਦੁੱਲਾਪੁਰ ਬਸਤੀ ਦਾ ਰਹਿਣ ਵਾਲਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News