ਸੀਲ ਕੀਤੇ ਮੈਡੀਕਲ ਸਟੋਰ ਦੀ ਡਰੱਗ ਇੰਸਪੈਕਟਰ ਦੀ ਹਾਜ਼ਰੀ ’ਚ ਕੀਤੀ ਚੈਕਿੰਗ

07/18/2018 3:53:32 AM

 ਬਟਾਲਾ,   (ਬੇਰੀ)- ਬੀਤੇ ਦਿਨ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਬਟਾਲਾ ਦੇ ਸੀਲ ਕੀਤੇ ਗਏ ਮੈਡੀਕਲ ਸਟੋਰ ਨੂੰ ਅੱਜ ਡਰੱਗ ਇੰਸਪੈਕਟਰ ਦੀ ਹਾਜ਼ਰੀ ’ਚ ਖੋਲ ਕੇ ਉਸਦੀ ਚੈਕਿੰਗ ਕੀਤੀ ਗਈ।
ਡੀ. ਐੱਸ. ਪੀ. ਸਿਟੀ ਪ੍ਰਹਲਾਦ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਇਕ ਫਡ਼ੇ ਗਏ ਮੁਲਜ਼ਮ ਦੀ ਇਤਲਾਹ ’ਤੇ ਸਥਾਨਕ ਸਿੰਬਲ ਚੌਕ ’ਚ ਸਥਿਤ ਇਕ ਮੈਡੀਕਲ ਸਟੋਰ ’ਤੇ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ।  ਇਸ ਦੌਰਾਨ ਉਕਤ ਮੈਡੀਕਲ ਸਟੋਰ ਦੇ ਮਾਲਕ ਪਵਨ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਬਟਾਲਾ ਨੂੰ ਪੁੱਛਗਿਛ ਲਈ ਹਿਰਾਸਤ ’ਚ ਲੈ ਲਿਆ ਗਿਆ। 
ਡੀ. ਐੱਸ. ਪੀ. ਸਿਟੀ  ਨੇ ਦੱਸਿਆ ਕਿ ਬੀਤੇ ਰੋਜ਼ ਡਰੱਗ ਇੰਸਪੈਕਟਰ ਜਨਕਰਾਜ ਦੇ ਹਾਈਕੋਰਟ ’ਚ ਹੋਣ ਕਾਰਨ ਦੁਕਾਨ ਦੀ ਮੁਕੰਮਲ ਚੈਕਿੰਗ ਨਹੀਂ ਸੀ ਹੋ ਸਕੀ, ਜਿਸ ਕਾਰਨ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਅੱਜ ਡਰੱਗ ਇੰਸਪੈਕਟਰ ਦੀ ਹਾਜ਼ਰੀ ’ਚ ਉਕਤ ਮੈਡੀਕਲ ਸਟੋਰ ਅੰਦਰ ਪਈਆਂ ਦਵਾਈਆਂ ਦੀ ਚੈਕਿੰਗ ਕੀਤੀ ਗਈ, ਜਿਨਾਂ ਵਿਚੋਂ 1770 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਉਪਰੰਤ ਮੈਡੀਕਲ ਸਟੋਰ ਦੇ ਮਾਲਕ ਨੂੰ ਹਿਰਾਸਤ ’ਚ ਲੈਂਦਿਆਂ ਉਸਦੇ ਵਿਰੁੱਧ  ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ। ਇਸ ਚੈਕਿੰਗ ਦੌਰਾਨ ਐੱਸ. ਐੱਚ. ਓ. ਸਿਵਲ ਲਾਈਨ ਪ੍ਰਭਜੋਤ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਹਾਜ਼ਰ ਸਨ।
 


Related News