ਮੈਡੀਕਲ ਸਟੋਰਾਂ ਤੇ ਆਰ. ਐੱਮ. ਪੀ. ਡਾਕਟਰਾਂ ਦੀ ਦੁਕਾਨਾਂ ਦੀ ਐੱਸ. ਡੀ. ਐੱਮ. ਵੱਲੋਂ ਚੈਕਿੰਗ

Wednesday, Jul 04, 2018 - 04:11 AM (IST)

ਮੈਡੀਕਲ ਸਟੋਰਾਂ ਤੇ ਆਰ. ਐੱਮ. ਪੀ. ਡਾਕਟਰਾਂ ਦੀ ਦੁਕਾਨਾਂ ਦੀ  ਐੱਸ. ਡੀ. ਐੱਮ.  ਵੱਲੋਂ  ਚੈਕਿੰਗ

ਪੱਟੀ,   (ਸੌਰਭ, ਸੋਢੀ)-  ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੱਟੀ ਤਹਿਸੀਲ ਅਧੀਨ ਆਉਂਦੇ ਮੈਡੀਕਲ ਸਟੋਰਾਂ ਅਤੇ ਆਰ. ਐੱਮ. ਪੀ. ਡਾਕਟਰਾਂ ਦੀ ਜਾਂਚ ਕੀਤੀ ਅਤੇ ਰਿਪੋਰਟ ਬਣਾ ਜ਼ਿਲਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਨੂੰ ਸੌਂਪ ਦਿੱਤੀ। ਐੱਸ. ਡੀ. ਐੱਮ. ਸੁਰਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਸੁਰਸਿੰਘ  ਜੋ ਆਯੁਰਵੈਦਿਕ ਅਤੇ ਯੂਨਾਨੀ ਮੈਡੀਸਨ ਦਾ ਸਰਟੀਫਿਕੇਟ ਪ੍ਰਾਪਤ ਸੀ, ਦੀ ਦੁਕਾਨ ’ਚੋਂ ਵੱਡੇ ਪੱਧਰ ’ਤੇ ਅੰਗਰੇਜ਼ੀ ਦਵਾਈਆਂ ਤੇ ਖਾਲ਼ੀ ਸਰਿੰਜਾਂ ਬਰਾਮਦ ਹੋਈਆਂ। ਇਸੇ ਤਰ੍ਹਾਂ ਹੀ ਪੀ. ਐੱਸ. ਮੈਡੀਕਲ ਸਟੋਰ ਜੋ ਕਿ ਪਰਮਿੰਦਰ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ, ਮੰਗਤ ’ਤੇ ਕੋਈ ਯੋਗਤਾ ਸਰਟੀਫਿਕੇਟ ਨਹੀਂ ਵਿਖਾ ਸਕਿਆ। ਹੀਰਾ ਨਰਸਿੰਗ ਹੋਮ ਜੋ ਕਿ ਮਨਜਿੰਦਰ ਸਿੰਘ ਚਲਾ ਰਿਹਾ ਸੀ, ਜਦ ਕਿ ਉਸ ਕੋਲ ਮੈਡੀਸਨ ਦਾ ਸਰਟੀਫਿਕੇਟ ਸੀ ਪਰ ਉਸ ਨੇ ਐੱਮ. ਬੀ. ਬੀ. ਐੱਸ. ਡਾਕਟਰਾਂ ਦੇ ਨਾਮ ਲਿਖੇ ਸਨ ਪਰ ਮੌਕੇ ’ਤੇ ਕੋਈ ਮੌਜੂਦ ਨਹੀਂ ਪਾਇਆ ਗਿਆ। ਉਸਦੇ ਹਸਪਤਾਲ ਵਿਚ 2 ਮਰੀਜ਼ ਦਾਖਲ ਵੀ ਸਨ, ਜਿਥੇ ਕੋਈ ਸਪੈਸਲਿਸ਼ਟ ਜਾਂ ਕੰਸਲਟੈਂਟ ਨਾ ਹੋਣ ਕਰ ਕੇ ਸੀਲ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਹੀ ਅਕਾਲ ਮੈਡੀਕਲ ਪਹੁਵਿੰਡ ਜੋ ਕਿ ਸਰਬਜੀਤ ਸਿੰਘ ਚਲਾ ਰਿਹਾ ਸੀ ਪਰ ਇਹ ਦੁਕਾਨ ਉਸਦੇ ਪਿਤਾ ਮਨਜੀਤ ਸਿੰਘ ਦੇ ਨਾਂ ’ਤੇ ਹੋਣ ਕਰ ਕੇ ਉਹ ਮੰਗਣ ’ਤੇ ਕੋਈ ਸਬੂਤ ਨਹੀਂ ਵਿਖਾ ਸਕਿਆ। 
ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਕਤ ਸਾਰੀਆਂ ਦੁਕਾਨਾਂ ਨੂੰ ਖਾਮੀਆਂ ਪਾਏ ਜਾਣ ਕਰ ਕੇ ਸੀਲ ਕਰਵਾ ਦਿੱਤਾ ਗਿਆ ਅਤੇ ਸਾਰੀ ਰਿਪੋਰਟ ਬਣਾ ਕੇ ਡੀ. ਸੀ. ਤਰਨਤਾਰਨ ਤੇ ਸਿਹਤ ਵਿਭਾਗ ਪੰਜਾਬ ਨੂੰ ਭੇਜ ਦਿੱਤੀ ਗਈ ਹੈ। 


Related News