ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਵੀਡੀਓ ਕਾਲ ਰਿਕਾਰਡ ਕਰ ਬਣਾਈ ਵੀਡੀਓ, ਫਿਰ ਜੋ ਕੀਤਾ ਹੱਦ ਹੀ ਹੋ ਗਈ

Saturday, Dec 23, 2023 - 06:30 PM (IST)

ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਵੀਡੀਓ ਕਾਲ ਰਿਕਾਰਡ ਕਰ ਬਣਾਈ ਵੀਡੀਓ, ਫਿਰ ਜੋ ਕੀਤਾ ਹੱਦ ਹੀ ਹੋ ਗਈ

ਫ਼ਰੀਦਕੋਟ (ਰਾਜਨ) : ਬਾਹਰੀ ਜ਼ਿਲ੍ਹੇ ਨਾਲ ਸਬੰਧਤ ਸਥਾਨਕ ਮੈਡੀਕਲ ਕਾਲਜ ਵਿਖੇ ਬੀ. ਐੱਮ. ਐੱਲ. ਟੀ ਦਾ ਕੋਰਸ ਕਰ ਰਹੀ ਇਕ ਵਿਦਿਆਰਥਣ ਨਾਲ ਇਕ ਨੌਜਵਾਨ ਵੱਲੋਂ ਜਾਣ ਪਹਿਚਾਣ ਕਰਕੇ ਵਿਦਿਆਰਥਣ ਨੂੰ ਵੀਡੀਓ ਕਾਲ ਕਰਕੇ ਰਿਕਾਰਡ ਕਰਨ ਉਪਰੰਤ ਆਪਣੇ ਦੋਸਤਾਂ ਸਮੇਤ ਜ਼ਬਰਦਸਤੀ ਕਰਨ ਦੀ ਨੀਅਤ ਨਾਲ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਹ ਮੈਡੀਕਲ ਕਾਲਜ ਦੀ ਵਿਦਿਆਰਥਣ ਹੈ ਅਤੇ ਉਸਦੀ ਜਾਣ ਪਹਿਚਾਣ ਅਮਨ ਉਰਫ਼ ਜੱਜੀ ਪੁੱਤਰ ਅਮਰ ਸਿੰਘ ਵਾਸੀ ਫਾਜ਼ਿਲਕਾ ਨਾਲ ਹੋ ਗਈ। ਵਿਦਿਆਰਥਣ ਅਨੁਸਾਰ ਇਕ ਦਿਨ ਅਮਨ ਨੇ ਉਸਨੂੰ ਵੀਡੀਓ ਕਾਲ ਕਰਕੇ ਨਾਜਾਇਜ਼ ਤਰੀਕੇ ਨਾਲ ਰੀਕਾਰਡ ਕਰ ਲਈ ਅਤੇ ਇਸ ਤੋਂ ਬਾਅਦ ਅਮਨ, ਗਗਨਦੀਪ ਪੁੱਤਰ ਸਤਨਾਮ ਸਿੰਘ, ਨਿੱਕਾ ਪੁੱਤਰ ਅਜੈ ਅਤੇ ਬੱਗੀ ਪੁੱਤਰ ਲਛਮਣ ਵਾਸੀ ਸਾਰੇ ਵਾਸੀ ਫਾਜ਼ਿਲਕਾ ਆਪਣੇ-ਆਪਣੇ ਮੋਬਾਇਲ ਨੰਬਰਾਂ ਤੋਂ ਉਸਨੂੰ ਕਾਲਾਂ ਅਤੇ ਭੱਦੇ ਮੈਸੇਜ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਪੀੜਤ ਨੇ ਦੋਸ਼ ਲਗਾਇਆ ਕਿ ਇਨ੍ਹਾਂ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਰੀਕਾਰਡ ਕੀਤੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਵਿਆਹ ’ਤੇ ਜਾ ਰਹੇ ਨਵੇਂ ਵਿਆਹੇ ਜੋੜੇ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਪੀੜਤ ਵਿਦਿਆਰਥਣ ਨੇ ਦੋਸ਼ ਲਗਾਇਆ ਕਿ ਉਕਤ ਵਿੱਚੋਂ ਅਮਨ ਉਸ ਕੋਲ ਆਇਆ ਅਤੇ ਉਸਨੂੰ ਮੋਟਰਸਾਇਕਲ ’ਤੇ ਬਿਠਾ ਕੇ ਨਹਿਰਾਂ ਵੱਲ ’ਤੇ ਲੈ ਗਿਆ ਜਿੱਥੇ ਉਸਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸ ਵੱਲੋਂ ਰੌਲਾ ਪਾਉਣ ’ਤੇ ਦੋਸ਼ੀ ਉਕਤ ਉਸਦੇ ਪਰਸ ਵਿੱਚੋਂ 40 ਹਜ਼ਾਰ ਰੁਪਏ ਕੱਢ ਕੇ ਉਸਦਾ ਮੋਬਾਇਲ ਫੋਨ ਹੇਠਾਂ ਸੁੱਟ ਕੇ ਭੱਜ ਗਿਆ। ਇਸ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਉਕਤ ਚਾਰਾਂ ਨੌਜਵਾਨਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਸ ਵਿਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮੁਕੱਦਮੇ ਦੀ ਤਫਤੀਸ਼ੀ ਮਹਿਲਾ ਪੁਲਸ ਅਫਸਰ ਐੱਸ. ਆਈ ਜੋਗਿੰਦਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਵੱਲੋਂ ਛਾਪੇ ਜਾਰੀ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਲਹਿਰਾਗਾਗਾ ’ਚ ਦਿਲ ਕੰਬਾਊ ਘਟਨਾ, ਨੂੰਹ ਨੇ ਸੁੱਤੀ ਪਈ ਸੱਸ ਦਾ ਸੱਬਲ ਮਾਰ-ਮਾਰ ਕੀਤਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News