ਰੁੱਖਾਂ ਨੂੰ ਬਚਾਉਣ ਲਈ ਇਹ ਸਿੱਖ ਨੌਜਵਾਨ ਸੜਕਾਂ ’ਤੇ ਖੜ੍ਹ ਕੇ ਇੰਝ ਦੇ ਰਿਹੈ ਕੁਝ ਵੱਖਰਾ ਸੰਦੇਸ਼

Monday, Mar 22, 2021 - 03:10 PM (IST)

ਰੁੱਖਾਂ ਨੂੰ ਬਚਾਉਣ ਲਈ ਇਹ ਸਿੱਖ ਨੌਜਵਾਨ ਸੜਕਾਂ ’ਤੇ ਖੜ੍ਹ ਕੇ ਇੰਝ ਦੇ ਰਿਹੈ ਕੁਝ ਵੱਖਰਾ ਸੰਦੇਸ਼

ਸੁਲਤਾਨਪੁਰ ਲੋਧੀ/ਕਪੂਰਥਲਾ (ਸੁਰਿੰਦਰ ਸਿੰਘ ਸੋਢੀ )- ਰੁੱਖਾਂ ਦਾ ਸਾਡੀ ਜ਼ਿੰਦਗੀ ’ਚ ਮਹੱਤਵਪੂਰਨ ਸਥਾਨ ਹੈ ਅਤੇ ਲਗਾਤਾਰ ਇਸ ਧਰਤੀ ਤੋਂ ਰੁੱਖ ਘੱਟ ਹੁੰਦੇ ਜਾ ਰਹੇ ਹਨ, ਉਥੇ ਹੀ ਰੁੱਖਾਂ ਨੂੰ ਬਚਾਉਣ ਲਈ ਕਈ ਲੋਕ ਵੀ ਆਪਣੇ ਪੱਧਰ ਉਤੇ ਵੱਖਰੇ ਤੌਰ ਉਤੇ ਮਿਸਾਲਯੋਗ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

PunjabKesari

ਹਿਊਮਨ ਰਾਇਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਇੰਜ. ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਪਿਛਲੇ 20 ਦਿਨ ਤੋਂ ਕਪੂਰਥਲਾ ਦੇ ਜਲੰਧਰ ਰੋਡ ਉਤੇ ਸਥਿਤ ਪੀ. ਟੀ. ਯੂ. ਦੇ ਬਾਹਰ ਰੁੱਖ ਬਚਾਉਣ ਲਈ ਹੱਥਾਂ ਵਿੱਚ ਪੋਸਟਰ ਲੈ ਕੇ ਖੜ੍ਹੇ ਰਹਿੰਦੇ ਹਨ। ਇਸ ਦੇ ਬਾਵਜੂਦ ਵੀ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਦੇ ਕੰਨਾਂ ਤੱਕ ਹਾਲੇ ਸ਼ਾਇਦ ਇਨ੍ਹਾਂ ਨੌਜਵਾਨਾਂ ਦੀ ਆਵਾਜ਼ ਨਹੀਂ ਪੁੱਜੀ। ਇਨ੍ਹਾਂ ਨੌਜਵਾਨਾਂ ਵੱਲੋਂ ਰੁੱਖ ਬਚਾਉਣ ਲਈ ਛੇੜੀ ਮੁਹਿੰਮ ਦਾ ਸ਼ੋਸ਼ਲ ਮੀਡੀਆ ਅਤੇ ਲੋਕਾਂ ਵੱਲੋਂ ਪੋਸਟਾਂ ਸ਼ੇਅਰ ਕਰਕੇ ਕਾਫ਼ੀ ਸਮਰਥਨ ਵੀ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਫੇਸਬੁੱਕ ਦੀ ਦੋਸਤੀ ਦਾ ਘਿਨਾਉਣਾ ਅੰਜਾਮ, 15 ਸਾਲਾ ਕੁੜੀ ਨੂੰ ਅਗਵਾ ਕਰਕੇ 3 ਮਹੀਨੇ ਕੀਤਾ ਜਬਰ-ਜ਼ਿਨਾਹ

PunjabKesari

ਇੰਜ. ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਰੁੱਖ ਹੀ ਜੀਵਨ ਹੈ, ਇਕ ਰੁੱਖ ਸੌ ਸੁੱਖ' ਵਰਗੇ ਸੰਦੇਸ਼ ਤਾਂ ਤੁਸੀਂ ਸੜਕਾਂ ਉਤੇ ਖ਼ੂਬ ਵੇਖੇ ਹੋਣਗੇ ਪਰ ਕਿਸੇ ਨੂੰ ਕਦੇ ਅਜਿਹੇ ਪੋਸਟਰ ਲੈ ਕੇ ਸੜਕਾਂ ਉਤੇ ਖੜ੍ਹੇ ਨਹੀਂ ਵੇਖਿਆ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਰੁੱਖਾਂ ਵਿਚੋਂ ਲਹੂ ਨਿਕਲਦਾ ਹੁੰਦਾ ਤਾਂ ਇਨ੍ਹਾਂ ਨੂੰ ਕੱਟਣ ਨਾਲ ਸੜਕਾਂ ਉਤੇ ਖ਼ੂਨ ਦੀਆਂ ਨਦੀਆਂ ਵਗਦੀਆਂ ਹੋਣੀਆਂ ਸੀ ਅਤੇ ਜੇਕਰ ਰੁੱਖਾਂ ਦੇ ਰੋਣ ਦੀ ਆਵਾਜ਼ ਹੁੰਦੀ ਤਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਇਨ੍ਹਾਂ ਦੇ ਕੱਟਣ ਉਤੇ ਕੁਰਲਾਉਣ ਦੀ ਆਵਾਜ਼ ਸੁਣਦੀ। 

ਇਹ ਵੀ ਪੜ੍ਹੋ : ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

PunjabKesari

ਗੁਰਪ੍ਰੀਤ ਰੋਜ਼ਾਨਾ ਕਈ ਘੰਟੇ ਉੱਥੇ ਖੜ੍ਹਾ ਰਹਿੰਦਾ ਹੈ ਅਤੇ ਰੁੱਖਾਂ ਨੂੰ ਬਚਾਉਣ ਦੀ ਅਪੀਲ ਕਰਦਾ ਹੈ। ਗੁਰਪ੍ਰੀਤ ਦੀ ਮਹਿੰਮ ਦੇ ਸੋਸ਼ਲ ਮੀਡੀਆ ਉਤੇ ਆਉਣ ਤੋਂ ਬਾਅਦ ਕੁਝ ਹੋਰ ਵਾਤਾਵਰਣ ਪ੍ਰੇਮੀ ਵੀ ਉਸ ਨਾਲ ਸ਼ਾਮਲ ਹੋ ਰਹੇ ਹਨ। ਹੋਰ ਜਾਣਕਾਰੀ ਅਨੁਸਾਰ ਸੜਕਾਂ ਦੀ ਚੌੜਾਈ ਵਧਾਉਣ ਲਈ ਸੜਕਾਂ ਕਿਨਾਰੇ ਲਗਾਏ ਰੁੱਖਾਂ ਦੀ ਧੜਾਧੜ ਕਟਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News