ਜਲੰਧਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ: ਕਮਿਸ਼ਨਰ ਦਾ 5ਵੀਂ ਵਾਰ ਹੋਇਆ ਤਬਾਦਲਾ, ਖ਼ਾਲੀ ਹੋਈ ਕੁਰਸੀ
Saturday, Nov 18, 2023 - 12:01 AM (IST)
ਜਲੰਧਰ (ਪੁਨੀਤ)– ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਸੇ ਵਿਚਕਾਰ ਵੱਡਾ ਫੇਰਬਦਲ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਨਵੇਂ ਕਮਿਸ਼ਨਰ ਕੌਣ ਹੋਣਗੇ, ਇਸ ’ਤੇ ਸਸਪੈਂਸ ਬਰਕਰਾਰ ਹੈ ਕਿਉਂਕਿ ਨਵੇਂ ਕਮਿਸ਼ਨਰ ਸਬੰਧੀ ਹੁਕਮ ਅਜੇ ਪੈਂਡਿੰਗ ਰੱਖੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਦੁਬਈ ਤੋਂ ਪੰਜਾਬ ਪਰਤੇ ਵਿਅਕਤੀ ਦੀ ਸੜਕ ਹਾਦਸੇ 'ਚ ਹੋਈ ਮੌਤ, ਕੁਝ ਦਿਨ ਪਹਿਲਾਂ ਹੀ ਹੋਇਆ ਸੀ ਧੀ ਦਾ ਜਨਮ
ਰਿਸ਼ੀਪਾਲ ਸਿੰਘ ਤੋਂ ਪਹਿਲਾਂ ਅਭਿਜੀਤ ਕਪਲਿਸ਼ ਜਲੰਧਰ ਦੇ ਨਿਗਮ ਕਮਿਸ਼ਨਰ ਸਨ ਅਤੇ ਉਨ੍ਹਾਂ ਦੀ ਥਾਂ ’ਤੇ ਆਏ ਰਿਸ਼ੀਪਾਲ ਸਿੰਘ ਨੇ 11 ਅਗਸਤ 2023 ਨੂੰ ਨਿਗਮ ਕਮਿਸ਼ਨਰ ਦਾ ਚਾਰਜ ਸੰਭਾਲਿਆ ਸੀ। ਉਨ੍ਹਾਂ ਦੇ ਕਾਰਜਕਾਲ ਦੇ 3 ਮਹੀਨੇ 7 ਦਿਨਾਂ ਦੇ ਅੰਦਰ ਹੀ ਉਨ੍ਹਾਂ ਦਾ ਤਬਾਦਲਾ ਹੋ ਗਿਆ ਹੈ। ਇੰਨੇ ਘੱਟ ਸਮੇਂ ਦੇ ਕਾਰਜਕਾਲ ਅਤੇ ਨਿਗਮ ਚੋਣਾਂ ਤੋਂ ਪਹਿਲਾਂ ਕਮਿਸ਼ਨਰ ਦੇ ਤਬਾਦਲੇ ਨੇ ਸਾਰੇ ਸਿਆਸਤਦਾਨਾਂ ਅਤੇ ਸਾਬਕਾ ਕੌਂਸਲਰਾਂ ਨੂੰ ਹੈਰਾਨ ਕਰ ਦਿੱਤਾ ਹੈ।
ਨਗਰ ਨਿਗਮ ਕਮਿਸ਼ਨਰਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ 2 ਸਾਲ ਤੋਂ ਘੱਟ ਸਮੇਂ ਦੇ ਕਾਰਜਕਾਲ ਵਿਚ ਇਹ 5ਵੇਂ ਕਮਿਸ਼ਨਰ ਦਾ ਤਬਾਦਲਾ ਹੈ। 20 ਫਰਵਰੀ 2022 ਨੂੰ ਪੰਜਾਬ ਵਿਚ ਚੋਣਾਂ ਹੋਈਆਂ ਸਨ ਅਤੇ 10 ਮਾਰਚ ਨੂੰ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ। ਚੋਣਾਂ ਵਿਚ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੇ 16 ਮਾਰਚ ਨੂੰ ਸੱਤਾ ਸੰਭਾਲੀ ਸੀ। ਸਰਕਾਰ ਬਣੀ ਨੂੰ 2 ਸਾਲ ਦਾ ਸਮਾਂ ਪੂਰਾ ਹੋਣ ਵਿਚ ਅਜੇ 4 ਮਹੀਨਿਆਂ ਦਾ ਸਮਾਂ ਬਾਕੀ ਹੈ ਅਤੇ ਇਸ 20 ਮਹੀਨਿਆਂ ਦੇ ਕਾਰਜਕਾਲ ਦੌਰਾਨ 5 ਕਮਿਸ਼ਨਰਾਂ ਦਾ ਤਬਾਦਲਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ?
ਇਹ ਖ਼ਬਰ ਵੀ ਪੜ੍ਹੋ - ਯੋਗੀ ਸਰਕਾਰ ਦਾ ਮੁਹੰਮਦ ਸ਼ਮੀ ਨੂੰ ਵੱਡਾ ਤੋਹਫ਼ਾ, ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਕਰ ਦਿੱਤਾ ਐਲਾਨ
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਰਿਸ਼ੀਪਾਲ ਸਿੰਘ ਨੂੰ ਲੁਧਿਆਣਾ ਭੇਜਿਆ ਗਿਆ ਹੈ ਪਰ ਜਲੰਧਰ ਵਿਚ ਕਮਿਸ਼ਨਰ ਦਾ ਅਹੁਦਾ ਅਗਲੇ ਹੁਕਮਾਂ ਤਕ ਖਾਲੀ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8