ਮੇਅਰ ਰਿੰਟੂ ਦੀ ਨਿਯੁਕਤੀ ਪਾਰਟੀ ਦਾ ਸਹੀ ਫੈਸਲਾ : ਕਾਂਗਰਸੀ ਆਗੂ

Thursday, Jan 25, 2018 - 07:27 AM (IST)

ਮੇਅਰ ਰਿੰਟੂ ਦੀ ਨਿਯੁਕਤੀ ਪਾਰਟੀ ਦਾ ਸਹੀ ਫੈਸਲਾ : ਕਾਂਗਰਸੀ ਆਗੂ

ਭਿੱਖੀਵਿੰਡ,  (ਅਮਨ, ਸੁਖਚੈਨ)-  ਸਰਹੱਦੀ ਖੇਤਰ ਦੇ ਇਤਿਹਾਸਕ ਪਿੰਡ ਪਹੁਵਿੰਡ ਦੇ ਜੰਮਪਲ ਕਰਮਜੀਤ ਸਿੰਘ ਰਿੰਟੂ ਨੂੰ ਅੰਮ੍ਰਿਤਸਰ ਦਾ ਮੇਅਰ ਨਿਯੁਕਤ ਕਰਨ 'ਤੇ ਜਿਥੇ ਸ਼ਹਿਰ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਹੈ ਉਥੇ ਉਨ੍ਹਾਂ ਦੇ ਪਿੰਡ ਅਤੇ ਇਲਾਕੇ ਅੰਦਰ ਵੀ ਖੁਸ਼ੀ ਵਾਲਾ ਮਾਹੌਲ ਹੈ। 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸੀ ਆਗੂ ਇੰਦਰਬੀਰ ਸਿੰਘ ਪਹੁਵਿੰਡ, ਜੱਸ ਵਾਂ, ਰਵੀ ਬਾਸਰਕੇ ਨੇ ਭਿੱਖੀਵਿੰਡ ਵਿਖੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਨਿਯੁਕਤੀ ਮੇਅਰ ਵਜੋਂ ਕਰਮਜੀਤ ਸਿੰਘ ਰਿੰਟੂ ਦੀ ਕੀਤੀ ਗਈ ਹੈ ਉਹ ਇਕ ਸ਼ਲਾਘਾਯੋਗ ਅਤੇ ਕਾਂਗਰਸ ਪਾਰਟੀ ਦਾ ਸਹੀ ਫੈਸਲਾ ਹੈ ਅਤੇ ਪਾਰਟੀ ਨੇ ਇਕ ਮਿਹਨਤੀ ਵਰਕਰ ਨੂੰ ਮਾਣ ਦੇ ਕੇ ਨਿਵਾਜਿਆ ਹੈ। ਉਪਰੋਕਤ ਆਗੂਆਂ ਨੇ ਜਿਥੇ ਨਵ-ਨਿਯੁਕਤ ਮੇਅਰ ਨੂੰ ਵਧਾਈ ਦਿੱਤੀ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਹੁਣ ਅੰਮ੍ਰਿਤਸਰ ਦੇ ਵਿਕਾਸ 'ਚ ਕੋਈ ਕਸਰ ਨਹੀਂ ਰਹੇਗੀ।
ਇਸ ਮੌਕੇ ਉਨ੍ਹਾਂ ਨਾਲ ਸ਼ੇਰਾ ਬਲੇਰ, ਸੁੱਚਾ ਸਿੰਘ ਕਾਲੇ, ਰਾਜਵੰਤ ਸਿੰਘ ਰਾਜ ਪਹੁਵਿੰਡ, ਗੁਰਮੁਖ ਸਿੰਘ ਸਾਂਡਪੁਰਾ, ਗੋਰਾ ਪਹੁਵਿੰਡ, ਜੋਗਰਾਜ ਸਿੰਘ ਪਹੁਵਿੰਡ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਮੌਜੂਦ ਸਨ।


Related News