ਮੇਅਰ ਜਗਦੀਸ਼ ਰਾਜ ਰਾਜਾ ਨੇ ਕੀਤੀ ਸ਼ਹਿਰ ਦੇ ਪਹਿਲੇ ਮੇਅਰ ਨਾਲ ਮੁਲਾਕਾਤ
Wednesday, Feb 07, 2018 - 12:58 PM (IST)

ਜਲੰਧਰ (ਪ੍ਰੀਤ)— 6ਵੇਂ ਮੇਅਰ ਦਾ ਅਹੁਦਾ ਸੰਭਾਲਦੇ ਹੀ ਜਗਦੀਸ਼ ਰਾਜ ਰਾਜਾ ਨੇ ਪਹਿਲੇ ਮੇਅਰ ਅਤੇ ਸਾਬਕਾ ਮੰਤਰੀ ਜੈ ਕਿਸ਼ਨ ਸੈਣੀ ਦੇ ਘਰ ਜਾ ਕੇ ਉਸ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਚਰਚਾ ਕੀਤੀ। ਜੈ ਕਿਸ਼ਨ ਸੈਣੀ ਨੇ ਆਪਣਾ ਤਜ਼ਰਬੇ ਸਾਂਝੇ ਕਰਦੇ ਹੋਏ ਜਗਦੀਸ਼ ਰਾਜ ਰਾਜਾ ਨੂੰ ਪਿਛਲੇ ਕਾਫੀ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਉਣ ਲਈ ਕਿਹਾ। ਸੈਣੀ ਨੇ ਜਗਦੀਸ਼ ਰਾਜਾ ਨੂੰ ਦੋਸ਼ਾਲਾ ਭੇਟ ਕਰਕੇ ਸਵਾਗਤ ਕੀਤਾ। ਵਰਣਨਯੋਗ ਹੈ ਕਿ ਬੀਤੇ ਦਿਨ ਸ਼ਹਿਰ 'ਚ ਛੇਵੇਂ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਗਦੀਸ਼ ਰਾਜਾ ਵਿਧਾਇਕ ਰਾਜਿੰਦਰ ਬੇਰੀ ਦੇ ਨਾਲ ਸ਼ਹਿਰ ਦੇ ਪਹਿਲੇ ਮੇਅਰ ਤੇ ਸਾਬਕਾ ਮੰਤਰੀ ਜੈ ਕਿਸ਼ਨ ਸੈਣੀ ਦੇ ਘਰ ਪਹੁੰਚੇ।
ਰਾਜਾ ਨੇ ਜੈ ਕਿਸ਼ਨ ਸੈਣੀ ਅਤੇ ਉਸ ਦੀ ਪਤਨੀ ਸੀਤਾ ਦੇਵੀ, ਜਵਾਈ ਸਿਧਾਰਥ ਕਾਲੜਾ ਅਤੇ ਸ਼੍ਰੀ ਸੈਣੀ ਦੇ ਪੋਤਰੇ ਤੇਜਲ ਸੈਣੀ ਨਾਲ ਮੁਲਾਕਾਤ ਕੀਤੀ। ਵਰਣਨਯੋਗ ਹੈ ਕਿ ਜਲੰਧਰ ਸ਼ਹਿਰ ਦੀ ਪਹਿਲੀ ਨਗਰ ਨਿਗਮ 'ਚ ਸੈਣੀ ਪਹਿਲਾਂ ਮੇਅਰ ਸਨ ਤਾਂ ਜਗਦੀਸ਼ ਰਾਜ ਰਾਜਾ ਨੇ ਉਸ ਦੀ ਟੀਮ 'ਚ ਬਤੌਰ ਕੌਂਸਲਰ ਜੁਆਇਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੇਅਰ ਰਾਜਾ ਨੇ ਪਹਿਲੇ ਮੇਅਰ ਸੈਣੀ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਚਹੁੰ-ਮੁਖੀ ਵਿਕਾਸ ਲਈ ਇਕਜੁਟਤਾ ਅਤੇ ਪਾਰਦਰਸ਼ਤਾ ਨਾਲ ਕੰਮ ਕੀਤਾ ਜਾਵੇਗਾ। ਸੈਣੀ ਨੇ ਮੇਅਰ ਰਾਜਾ ਨੂੰ ਵਧਾਈ ਦਿੱਤੀ।