ਮੌੜ ਮੰਡੀ ਬੰਬ ਬਲਾਸਟ ਮਾਮਲਾ, ਮੁਲਜ਼ਮਾਂ ਦੇ ਚਲਾਨ ਅਦਾਲਤ ''ਚ ਕੀਤੇ ਪੇਸ਼

01/31/2020 11:26:23 AM

ਬਠਿੰਡਾ (ਵਰਮਾ) : ਪੰਜਾਬ ਦਾ ਚਰਚਿਤ ਮੌੜ ਬਲਾਸਟ ਬੰਬ ਕਾਂਡ ਅਜੇ ਤੱਕ ਵੀ ਰਹੱਸ ਬਣਿਆ ਹੋਇਆ ਹੈ। ਦੋ ਵਾਰ ਪੁਲਸ ਦੀ ਐੱਸ. ਆਈ. ਟੀ. ਇਸ 'ਤੇ ਜਾਂਚ ਕਰ ਚੁੱਕੀ ਹੈ ਪਰ ਅਜੇ ਤੱਕ ਕੁਝ ਹੱਥ ਨਹੀਂ ਲੱਗਾ, ਜਦਕਿ ਪੁਲਸ ਨੇ ਨਾਮਜ਼ਦ ਤਿੰਨ ਮੁਲਜ਼ਮਾਂ ਦਾ ਚਲਾਨ ਅਦਾਲਤ 'ਚ ਪੇਸ਼ ਕਰ ਦਿੱਤਾ ਹੈ। ਪੁਲਸ ਹੱਥ ਕੁਝ ਅਜਿਹੇ ਸਬੂਤ ਲੱਗੇ ਸਨ ਕਿ ਜਿਸ 'ਚ ਡੇਰਾ ਸੱਚਾ ਸੌਦਾ ਦੇ ਤਿੰਨ ਵਿਅਕਤੀ ਸ਼ਾਮਲ ਸਨ, ਜਿਨ੍ਹਾਂ 'ਚ ਡੱਬਵਾਲੀ ਦਾ ਗੁਰਤੇਜ ਸਿੰਘ ਕਾਲਾ, ਸੰਗਰੂਰ ਦਾ ਅਮਰੀਕ ਸਿੰਘ ਅਤੇ ਹਰਿਆਣਾ ਦੇ ਪਿਹੋਵਾ ਦਾ ਅਵਤਾਰ ਸਿੰਘ ਸੀ। ਪੁਲਸ ਇਨ੍ਹਾਂ ਦੀ ਤਲਾਸ਼ 'ਚ ਵੀ ਨਾਕਾਮ ਰਹੀ। ਇਥੋਂ ਤੱਕ ਕਿ ਇਨ੍ਹਾਂ ਤਿੰਨਾਂ ਦੇ ਗੁੰਮਸ਼ੁਦਗੀ ਇਸ਼ਤਿਹਾਰ ਵੀ ਪੁਲਸ ਨੇ ਜਾਰੀ ਕੀਤੇ ਸੀ ਪਰ ਫਿਰ ਵੀ ਇਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ।

ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਹੀ ਪੁਲਸ ਨੇ ਚਲਾਨ ਤਲਵੰਡੀ ਸਾਬੋ ਵਿਖੇ ਅਕਬਰ ਖਾਨ ਦੀ ਅਦਾਲਤ 'ਚ ਪੇਸ਼ ਕੀਤੇ। ਇਨ੍ਹਾਂ ਨੇ ਹੀ ਮਿਲ ਕੇ ਉਸ ਕਾਰ ਨੂੰ ਤਿਆਰ ਕੀਤਾ ਸੀ ਜਿਸ 'ਚ ਪ੍ਰੈਸ਼ਰ ਕੁੱਕਰ ਨਾਲ ਬੰਬ ਵਿਸਫੋਟ ਕੀਤਾ ਗਿਆ, ਜਿਸ 'ਚ 6 ਲੋਕਾਂ ਦੀ ਜਾਨ ਚਲੀ ਗਈ, ਜਦਕਿ 13 ਜ਼ਖਮੀ ਹੋ ਗਏ ਸੀ। ਇਹ ਬਲਾਸਟ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੌੜ ਹਲਕਾ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਜਨ ਸਭਾ ਨਜ਼ਦੀਕ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਜੱਸੀ ਨੂੰ ਨਿਸ਼ਾਨੇ 'ਤੇ ਲੈ ਕੇ ਇਹ ਹਮਲਾ ਹੋਇਆ ਸੀ ਪਰ ਉਹ ਵਾਲ-ਵਾਲ ਬਚ ਗਏ ਸੀ। ਹਾਈਕੋਰਟ ਨੇ ਇਕ ਪਟੀਸ਼ਨ ਦੇ ਆਧਾਰ 'ਤੇ ਪੁਲਸ ਨੂੰ 3 ਮਹੀਨੇ 'ਚ ਇਸਦੀ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਸੀ। ਸਮਾਂ ਪੂਰਾ ਹੋਣ 'ਤੇ ਪੁਲਸ ਨੇ ਆਪਣੀ ਰਿਪੋਰਟ ਅਟਾਰਨੀ ਜਨਰਲ ਰਾਹੀਂ ਅਦਾਲਤ 'ਚ ਪੇਸ਼ ਕਰ ਦਿੱਤੀ ਹੈ ਪਰ ਅੱਜ ਕੇਸ ਨਹੀਂ ਲੱਗ ਸਕਿਆ ਅਤੇ ਸ਼ੁੱਕਰਵਾਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤੀ ਜਾਵੇਗੀ।


cherry

Content Editor

Related News