ਮੌੜ ਮੰਡੀ ਬਲਾਸਟ ਦੀ ਜਾਂਚ ਲਈ ਨਵੀਂ ਐੱਸ.ਆਈ.ਟੀ. ਗਠਿਤ

11/13/2019 11:09:23 AM

ਮੌੜ ਮੰਡੀ—ਮੌੜ ਮੰਡੀ ਬਲਾਸਟ ਮਾਮਲੇ ਦੀ ਜਾਂਚ ਦੇ ਲਈ ਡੀ.ਜੀ.ਪੀ. ਲਾ ਐੱਡ ਆਰਡਰ ਈਸ਼ਵਰ ਸਿੰਘ ਦੀ ਅਗਵਾਈ 'ਚ ਨਵੀਂ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ ਜੋ ਤਿੰਨ ਮਹੀਨੇ 'ਚ ਜਾਂਚ ਰਿਪੋਰਟ ਕੋਰਟ 'ਚ ਸੌਂਪੇਗੀ। ਹਾਈਕੋਰਟ ਨੇ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਭੰਗ ਕਰਕੇ ਨਵੀਂ ਐੱਸ.ਆਈ.ਟੀ. ਗਠਿਤ ਕਰਨ ਦੇ ਆਦੇਸ਼ ਦਿੱਤੇ ਸੀ। ਇਸ ਦੇ ਬਾਅਦ ਡੀ.ਜੀ.ਪੀ. ਨੇ 25 ਅਕਤਬੂਰ ਨੂੰ ਡੀ.ਜੀ.ਪੀ. ਲਾ ਐੱਡ ਆਰਡਰ ਈਸ਼ਵਰ ਸਿੰਘ ਦੀ ਅਗਵਾਈ 'ਚ ਚਾਰ ਮੈਂਬਰ ਨਵੀਂ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ। ਧਿਆਨ ਰਹੇ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਜਾਂਚ ਦੀ ਮੰਗ ਨੂੰ ਲੈ ਕੇ ਗੁਰਜੀਤ ਸਿੰਘ ਪਾਤੜਾਂ ਵਲੋਂ ਐਡਵੋਕੇਟ ਮਹਿੰਦਰ ਜੋਸ਼ੀ ਦੇ ਜ਼ਰੀਏ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਪਟੀਸ਼ਨ 'ਚ ਦੱਸਿਆ ਗਿਆ ਕਿ 2017 'ਚ ਪੰਜਾਬ ਵਿਧਾਨ ਸਭਾ ਦੇ ਚੋਣ ਪ੍ਰਚਾਰ ਦੌਰਾਨ ਮੌੜ ਮੰਡੀ 'ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਜਨਸਭਾ ਦੇ ਕੋਲ ਬੰਬ ਬਲਾਸਟ ਹੋਇਆ ਸੀ। ਬਲਾਸਟ 'ਚ 5 ਬੱਚਿਆਂ ਸਮੇਤ 7 ਵਿਅਕਤੀ ਮਾਰੇ ਗਏ ਸਨ।

ਜਾਣਕਾਰੀ ਮੁਤਾਬਕ ਜਨਵਰੀ 2017 'ਚ ਹੋਏ ਬੰਬ ਧਮਾਕੇ 'ਚ 7 ਲੋਕਾਂ ਦੀ ਮੌਤ ਗਈ ਸੀ ਅਤੇ ਕਰੀਬ 25 ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇੰਨੇ ਸਮੇਂ ਤੱਕ ਜਾਂਚ ਚੱਲਣ 'ਤੇ ਕੋਈ ਨਤੀਜਾ ਨਾ ਨਿਕਲਣ 'ਤੇ ਪੀੜਤ ਲੋਕਾਂ ਨੇ ਹਾਈ ਕੋਰਟ ਦਾ ਦਰਵਾਜਾ ਖਟਖਟਾਇਆ। ਕੋਰਟ ਨੇ ਸੂਬਾ ਸਰਕਾਰ ਅਤੇ ਪੁਲਸ ਤੋਂ ਕੇਸ 'ਚ ਸਟੇਟਸ ਰਿਪੋਰਟ ਮੰਗੀ ਸੀ। ਐੱਸ.ਆਈ.ਟੀ. ਨੇ ਆਪਣੀ ਹੁਣ ਤੱਕ ਦੀ ਜਾਂਚ ਦੀ ਰਿਪੋਰਟ ਸੀਲਬੰਦ ਲਿਫਾਫੇ 'ਚ ਕੋਰਟ 'ਚ ਪੇਸ਼ ਕਰ ਦਿੱਤੀ ਸੀ।

ਹਾਈਕੋਰਟ ਨੇ 18 ਅਕਤਬੂਰ ਨੂੰ ਭੰਗ ਕਰ ਦਿੱਤੀ ਸੀ ਪੁਰਾਣੀ ਸਿੱਟ
ਬਲਾਸਟ ਮਾਮਲੇ 'ਚ ਤਿੰਨ ਸਾਲ ਤੋਂ ਦੋਸ਼ੀਆਂ ਨੂੰ ਫੜਨ 'ਚ ਅਸਮਰੱਥ ਰਹੀ ਡੀ.ਆਈ.ਜੀ. ਰਣਹੀਰ ਸਿੰਘ ਦੇ ਅਗਵਾਈ 'ਚ ਕੰਮ ਕਰ ਰਹੀ ਐੱਸ.ਆਈ.ਟੀ. ਨੂੰ ਹਾਈਕੋਰਟ ਨੇ 18 ਅਕਤਬੂਰ ਨੂੰ ਭੰਗ ਕਰ ਦਿੱਤਾ ਸੀ। ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਅਰੁਣ ਪਾਲੀ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਜਾਂਚ ਕਰ ਰਹੀ ਐੱਸ.ਆਈ.ਟੀ. ਦੀ ਸਟੇਟਸ ਰਿਪੋਰਟ 'ਤੇ ਅਸੰਤੁਸ਼ਟੀ ਜਤਾਈ ਅਤੇ ਸਿੱਟ ਨੂੰ ਖਾਰਿਜ ਕਰਨ ਦੇ ਨਾਲ ਹੀ ਸਰਕਾਰ ਅਤੇ ਡੀ.ਜੀ.ਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਾਮਲੇ 'ਚ ਜਾਂਚ ਦੇ ਲਈ ਡੀ.ਜੀ.ਪੀ. ਲਾਅ ਐੱਡ ਆਰਡਰ ਦੀ ਅਗਵਾਈ 'ਚ ਨਵੀਂ ਐੱਸ.ਆਈ.ਟੀ. ਦਾ ਗਠਨ ਕਰਨ। ਡੀ.ਜੀ.ਪੀ. ਨੇ 25 ਅਕਤੂਬਰ ਨੂੰ ਈਸ਼ਵਰ ਸਿੰਘ ਦੀ ਅਗਵਾਈ 'ਚ ਅਮਿਤ ਪਾਰਸ਼ਦ ਆਈ.ਪੀ.ਐੱਸ. ਆਈ.ਜੀ. ਸੀ.ਆਈ. ਰੋਪੜ, ਆਈ.ਜੀ. ਬਠਿੰਡਾ, ਐੱਸ.ਐੱਸ.ਪੀ. ਬਠਿੰਡਾ ਸਮੇਤ ਐੱਸ.ਆਈ.ਟੀ. ਗਠਿਤ ਕੀਤੀ ਗਈ।
 

ਡੇਰਾ ਸਿਰਸਾ 'ਚ ਕਾਰ ਦੇ ਤਿਆਰ ਹੋਣ ਦਾ ਹੋਇਆ ਸੀ ਖੁਲਾਸਾ
ਸਰਕਾਰ ਵਲੋਂ ਬਲਾਸਟ ਦੀ ਜਾਂਚ ਦੇ ਲਈ ਗਠਿਤ ਪੁਰਾਣੀ ਐੱਸ.ਆਈ.ਟੀ. ਨੇ ਜਾਂਚ ਦੇ ਬਾਅਦ ਫਰਵਰੀ 2018 ਨੂੰ ਤਲਵੰਡੀ ਸਾਬੋ ਕੋਰਟ 'ਚ 5 ਗਵਾਹ ਪੇਸ਼ ਕੀਤੇ ਸਨ, ਜਿਨ੍ਹਾਂ ਨੇ ਬਲਾਸਟ 'ਚ ਇਸਤੇਮਾਲ ਕੀਤੀ ਗਈ ਮਰੂਤੀ ਕਾਰ ਨੂੰ ਤਿਆਰ ਕਰਨ 'ਚ ਮਦਦ ਕੀਤੀ ਸੀ। ਇਨ੍ਹਾਂ ਨੂੰ ਪੁਲਸ ਨੇ ਗਵਾਹ ਦੇ ਤੌਰ 'ਤੇ ਕੋਰਟ 'ਚ ਪੇਸ਼ ਕਰਕੇ ਇਨ੍ਹਾਂ ਨੂੰ 164 ਸੀ.ਆਰ.ਪੀ.ਸੀ. ਦੇ ਬਿਆਨ ਦਰਜ ਕਰਵਾਏ ਸਨ। ਇਸ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਵੀ.ਆਈ.ਪੀ. ਵਰਕਸ਼ਾਪ (ਇੱਥੇ ਕੇਵਲ ਬਾਬਾ ਦੀਆਂ ਗੱਡੀਆਂ ਤਿਆਰ ਹੁੰਦੀਆਂ ਸਨ) ਨੂੰ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ ਦੇ ਕਹਿਣ 'ਤੇ ਇਹ ਕਾਰ ਤਿਆਰ ਕੀਤੀ ਸੀ।

ਪਟੀਸ਼ਨਕਰਤਾ ਕੀ ਕਹਿੰਦੇ ਹਨ।
ਗੁਰਜੀਤ ਦਾ ਕਹਿਣਾ ਹੈ ਕਿ ਜਾਂਚ ਦੇ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਬਲਾਸਟ 'ਚ ਇਸਤੇਮਾਲ ਹੋਣ ਵਾਲੀ ਕਾਰ ਨੂੰ ਸਿਰਸਾ ਡੇਰੇ 'ਚ ਹੀ ਇਕੱਠਾ ਕੀਤਾ ਗਿਆ ਸੀ, ਕਿਸ ਦੇ ਕਹਿਣ 'ਤੇ ਬਣਾਇਆ ਗਿਆ ਸੀ, ਹੁਣ ਤੱਕ ਪਤਾ ਨਹੀਂ ਹੋਇਆ ਹੈ।

ਜਾਂਚ ਤੋਂ ਨਤੀਜਾ ਨਿਕਲੇਗਾ ਇਸ ਦੀ ਉਮੀਦ ਘੱਟ
ਪੀੜਤ ਖੁਸ਼ਦੀਪ ਸਿੰਘ ਨੇ ਕਿਹਾ ਕਿ ਤਿੰਨ ਸਾਲ ਤੱਕ ਐੱਸ.ਆਈ.ਟੀ. ਜਾਂਚ 'ਚ ਕੁਝ ਵੀ ਹਾਸਲ ਨਾ ਕਰ ਸਕੀ। ਹੁਣ ਮੌਜੂਦਾ ਨਵੀਂ ਐੱਸ.ਆਈ.ਟੀ. ਦੀ ਜਾਂਚ ਤੋਂ ਕੁਝ ਨਤੀਜਾ ਨਿਕਲੇਗਾ, ਇਸ ਦੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ।


Shyna

Content Editor

Related News