ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ
Tuesday, Mar 27, 2018 - 12:50 PM (IST)

ਜੰਮੂ-ਕਸ਼ਮੀਰ/ਜਲੰਧਰ— ਰੇਲਵੇ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਮਾਤਾ ਵੈਸ਼ਨੋ ਦੇਵੀ ਕੱਟੜਾ ਦੀ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਅਪ੍ਰੈਲ ਦੇ ਪਹਿਲੇ ਹਫਤੇ ਤੋਂ 14 ਸਮਰ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਜਦਕਿ ਕਈ ਹੋਲੀ ਸਪੈਸ਼ਲ ਟਰੇਨਾਂ ਨੂੰ ਵੀ ਸਮਰ ਸਪੈਸ਼ਲ ਬਣਾ ਦਿੱਤਾ ਗਿਆ ਹੈ। ਰੇਲਵੇ ਮੈਨੇਜਰ ਕਮਰਸ਼ੀਅਲ ਆਰ. ਕੇ. ਗੁਪਤਾ ਨੇ ਦੱਸਿਆ ਕਿ ਕਈ ਸਮਰ ਸਪੈਸ਼ਲ ਟਰੇਨਾਂ ਦਾ ਰੂਟ ਜੰਮੂਤਵੀ ਤੋਂ ਵਧਾ ਕੇ ਕੱਟੜਾ ਤੱਕ ਕਰ ਦਿੱਤਾ ਹੈ। ਇਨ੍ਹਾਂ ਗੱਡੀਆਂ ਲਈ ਆਨਲਾਈਨ ਅਤੇ ਰੇਲਵੇ ਵਿੰਡੋ ਤੋਂ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਸਮਰ ਸਪੈਸ਼ਲ ਟਰੇਨਾਂ ਅੰਬਾਲਾ, ਲੁਧਿਆਣਾ ਅਤੇ ਜਲੰਧਰ ਤੋਂ ਲੰਘਣਗੀਆਂ।
ਇਹ ਹਨ ਸਮਰ ਸਪੈਸ਼ਲ ਟਰੇਨਾਂ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੱਲਣਗੀਆਂ
1) ਟਰੇਨ ਨੰਬਰ-04401 ਮੰਗਲਵਾਰ, ਸ਼ੁੱਕਰਵਾਰ 28 ਜੂਨ ਤੱਕ ਆਨੰਦ ਵਿਹਾਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਪੜਾ ਚੱਲੇਗੀ।
2) ਟਰੇਨ ਨੰਬਰ-04402 01 ਜੁਲਾਈ ਤੱਕ ਸ਼੍ਰੀ ਵੈਸ਼ਨੋ ਦੇਵੀ ਕੱਟੜਾ ਤੋਂ ਆਨੰਦ ਵਿਹਾਰ ਚੱਲੇਗੀ।
3) ਟਰੇਨ ਨੰਬਰ-04503 06 ਅਪ੍ਰੈਲ ਤੋਂ 28 ਜੂਨ ਤੱਕ ਕਾਲਕਾ ਤੋਂ ਮਾਤਾ ਵੈਸ਼ਨੋ ਦੇਵੀ ਚੱਲੇਗੀ।
4) ਟਰੇਨ ਨੰਬਰ-04504 06 ਅਪ੍ਰੈਲ ਤੋਂ 28 ਜੂਨ ਤੱਕ ਮਾਤਾ ਵੈਸ਼ਨੋ ਦੇਵੀ ਤੋਂ ਕਾਲਕਾ ਚੱਲੇਗੀ।
5) ਟਰੇਨ ਨੰਬਰ-04409 ਮੰਗਲਵਾਰ, ਵੀਰਵਾਰ, ਸ਼ਨੀਵਾਰ, 29 ਜੂਨ ਤੱਕ ਦਿੱਲੀ ਤੋਂ ਵੈਸ਼ਨੋ ਦੇਵੀ ਕੱਟੜਾ ਚੱਲੇਗੀ।
6) ਟਰੇਨ ਨੰਬਰ-04410 ਮੰਗਲਵਾਰ, ਵੀਰਵਾਰ, ਐਤਵਾਰ 1 ਜੁਲਾਈ ਤੱਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਦਿੱਲੀ ਚੱਲਗੀ।
7) ਟਰੇਨ ਨੰਬਰ-04411 ਬੁੱਧਵਾਰ, ਵੀਰਵਾਰ, ਐਤਵਾਰ 1 ਜੁਲਾਈ ਤੱਕ ਇਲਾਹਾਬਾਦ ਤੋਂ ਜੰਮੂਤਵੀ ਚੱਲੇਗੀ।
8) ਟਰੇਨ ਨੰਬਰ-04112 06 ਅਪ੍ਰੈਲ ਤੋਂ 28 ਜੂਨ ਤੱਕ ਜੰਮੂਤਵੀ ਤੋਂ ਇਲਾਹਾਬਾਦ ਚੱਲੇਗੀ।
9) ਟਰੇਨ ਨੰਬਰ-09021 ਮੰਗਲਵਾਰ 16 ਅਪ੍ਰੈਲ ਤੋਂ 25 ਜੂਨ ਤੱਕ ਬਾਂਦਰਾ ਟਰਮੀਨਲ ਤੋਂ ਜੰਮੂਤਵੀ ਚੱਲੇਗੀ।
10) ਟਰੇਨ ਨੰਬਰ-09022 ਮੰਗਲਵਾਰ 17 ਅਪ੍ਰੈਲ ਤੋਂ 26 ਜੂਨ ਤੱਕ ਜੰਮੂਤਵੀ ਤੋਂ ਬਾਂਦਰਾ ਟਰਮੀਨਲ ਚੱਲੇਗੀ।
11) ਟਰੇਨ ਨੰਬਰ-08791 ਐਤਵਾਰ 07 ਅਪ੍ਰੈਲ ਤੋਂ 30 ਜੂਨ ਤੱਕ ਦੁਰਗਾ ਤੋਂ ਜੰਮੂਤਵੀ ਚੱਲੇਗੀ।
12) ਟਰੇਨ ਨੰਬਰ-08792 ਸੋਮਵਾਰ 09 ਅਪ੍ਰੈਲ ਤੋਂ 2 ਜੁਲਾਈ ਤੱਕ ਜੰਮੂਤਵੀ ਤੋਂ ਦੁਰਗਾ ਚੱਲੇਗੀ।
13) ਟਰੇਨ ਨੰਬਰ-02171 06 ਅਪ੍ਰੈਲ ਤੋਂ 25 ਜੂਨ ਤੱਕ ਸੀ. ਐੱਸ. ਟੀ. ਐੱਮ. ਤੋਂ ਜੰਮੂਤਵੀ ਤੱਕ ਚੱਲੇਗੀ।
14) ਟਰੇਨ ਨੰਬਰ-02171 ਐਤਵਾਰ 8 ਅਪ੍ਰੈਲ ਤੋਂ 1 ਜੁਲਾਈ ਤੱਕ ਜੰਮੂਤਵੀ ਤੋਂ ਸੀ. ਐੱਸ. ਟੀ. ਐੱਮ. ਚੱਲੇਗੀ।