ਮਸਾਜ ਦੀ ਆੜ ''ਚ ਚੱਲ ਰਿਹਾ ਸੀ ਜਿਸਮ ਦਾ ਧੰਦਾ, ਕੁੜੀ ਨੇ ਗੰਦੀ ਖੇਡ ਦਾ ਕੀਤਾ ਪਰਦਾਫਾਸ਼

Thursday, Sep 17, 2020 - 03:00 PM (IST)

ਮਸਾਜ ਦੀ ਆੜ ''ਚ ਚੱਲ ਰਿਹਾ ਸੀ ਜਿਸਮ ਦਾ ਧੰਦਾ, ਕੁੜੀ ਨੇ ਗੰਦੀ ਖੇਡ ਦਾ ਕੀਤਾ ਪਰਦਾਫਾਸ਼

ਜੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ ਦੇ ਵੀ. ਆਈ. ਪੀ. ਰੋਡ 'ਤੇ ਸਥਿਤ ਇੱਕ ਮਸਾਜ ਪਾਰਲਰ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਰਿਸੈਪਸ਼ਨ 'ਤੇ ਕੰਮ ਕਰਨ ਵਾਲੀ ਕੁੜੀ ਨੂੰ ਉਸ ਦੇ ਨਾਲ ਕੰਮ ਕਰਨ ਵਾਲੀਆਂ ਕੁੜੀਆਂ ਨੇ ਕੁੱਟ ਛੱਡਿਆ। ਇਹ ਸਾਰਾ ਮਾਮਲਾ ਤਨਖਾਹ ਨੂੰ ਲੈ ਕੇ ਸੀ, ਜੋ ਮਾਲਕ ਨੂੰ ਵਾਰ-ਵਾਰ ਕਹਿਣ 'ਤੇ ਵੀ ਨਹੀਂ ਮਿਲ ਰਹੀ ਸੀ। 

ਇਹ ਵੀ ਪੜ੍ਹੋ : ਖੰਡਰ ਪਲਾਟ 'ਚ ਧੀ ਦੀਆਂ ਚੀਕਾਂ ਸੁਣ ਕੰਬਿਆ ਮਾਂ ਦਾ ਕਾਲਜਾ, ਬੰਗਲੇ ਅੰਦਰ ਜਾਂਦੇ ਹੀ ਉੱਡ ਗਏ ਹੋਸ਼

ਹੰਗਾਮਾ ਕਰਦੇ ਹੋਏ ਕੁੜੀ ਨੇ ਦੋਸ਼ ਲਗਾਏ ਕਿ ਉਕਤ ਮਸਾਜ ਪਾਰਲਰ 'ਚ ਜਿਸਮਫਰੋਸ਼ੀ ਦਾ ਧੰਦਾ ਚੱਲਦਾ ਹੈ। ਉਸ ਨੇ ਕਿਹਾ ਕਿ ਜਦੋਂ ਐਤਵਾਰ ਨੂੰ ਪੂਰੇ ਸੂਬੇ 'ਚ ਸਖ਼ਤੀ ਨਾਲ ਤਾਲਾਬੰਦੀ ਲਾਗੂ ਕੀਤੀ ਜਾਂਦੀ ਹੈ ਤਾਂ ਇਸ ਦੇ ਬਾਵਜੂਦ ਵੀ ਉਕਤ ਮਸਾਜ ਪਾਰਲਰ ਖੁੱਲ੍ਹਾ ਰਹਿੰਦਾ ਹੈ। ਪਾਰਲਰ 'ਚ ਸਾਰੀਆਂ ਕੁੜੀਆਂ ਹੀ ਕੰਮ ਕਰਦੀਆਂ ਹਨ, ਜਦੋਂ ਕਿ ਸਪਾ 'ਚ ਮਾਲਿਸ਼ ਕਰਵਾਉਣ ਆਉਂਦੇ ਗਾਹਕ ਸਿਰਫ ਪੁਰਸ਼ ਹੀ ਹੁੰਦੇ ਹਨ। ਸਪਾ ਦੀ ਕਾਲਿੰਗ 'ਚ ਉਨ੍ਹਾਂ ਨੂੰ 'ਬਾਡੀ-ਟੂ-ਬਾਡੀ' ਮਸਾਜ ਦੇ ਆਫ਼ਰ ਦੇ ਨਾਲ ‘ਫੁਲ ਸੈਟਿਸਫੈਕਸ਼ਨ ਮਸਾਜ’ ਪੈਕੇਜ ਸਮਝਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ : ਸਰਕਾਰੀ ਅਧਿਆਪਕ ਦਾ ਖ਼ੌਫ਼ਨਾਕ ਕਾਰਾ, ਪਤਨੀ ਨੂੰ ਦਿੱਤੀ ਭਿਆਨਕ ਮੌਤ, ਪੁੱਤ ਨੂੰ ਨਹਿਰ 'ਚ ਸੁੱਟਿਆ
ਕੁੜੀ ਨੇ ਦੱਸਿਆ ਕਿ ਆਰਥਿਕ ਲੋੜਾਂ ਕਾਰਨ ਉਹ ਵੀ. ਆਈ. ਪੀ. ਰੋਡ ਦੀ ਹਾਈ ਸਟਰੀਟ ਮਾਰਕਿਟ 'ਚ ਚੱਲ ਰਹੇ ਸਪਾ 'ਚ ਰਿਸੈਪਸ਼ਨਿਸਟ ਦੇ ਤੌਰ 'ਤੇ ਕੰਮ ਕਰਦੀ ਹੈ ਪਰ ਕੰਮ ਕਰਨ ਦੇ ਬਾਵਜੂਦ ਮਾਲਕ ਨੇ ਉਸ ਨੂੰ ਉਸ ਦੀ ਬਣਦੀ ਤਨਖਾਹ ਨਹੀਂ ਦਿੱਤੀ। ਮੰਗਲਵਾਰ ਨੂੰ ਜਦੋਂ ਉਹ ਸਪਾ 'ਚ ਆਪਣਾ ਪਿਛਲਾ ਬਕਾਇਆ ਅਤੇ ਦਿੱਤੇ ਗਏ 900 ਰੁਪਏ ਲੈਣ ਗਈ ਤਾਂ ਸਪਾ 'ਚ ਮੌਜੂਦ ਹੋਰ ਕੁੜੀਆਂ ਨੇ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਨੌਜਵਾਨ ਦੇ ਸਰੀਰ ਅੰਦਰ ਵੜੇ ਕਰੇਨ ਦੇ ਬਲੇਡ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

ਇਸ ਮਾਮਲੇ 'ਚ ਸਪਾ ਦੇ ਮਾਲਕ ਵਿਕਾਸ ਨੇ ਦੱਸਿਆ ਕਿ ਉਹ ਤਾਂ ਇਕਾਂਤਵਾਸ 'ਚ ਹੈ ਅਤੇ ਉਸ ਨੇ ਮਸਾਜ ਪਾਰਲਰ ਕਿਸੇ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ। ਉਸ ਨੇ ਕੁੜੀ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ, ਝੂਠੇ ਅਤੇ ਮਨਘੜੰਤ ਦੱਸਿਆ ਹੈ।

 

 
 


author

Babita

Content Editor

Related News