ਲੁਧਿਆਣਾ : ਨਗਰ ਨਿਗਮ ’ਚ ਆਉਣ ਵਾਲੇ ਲੋਕਾਂ ਨੂੰ ਮਿਲੇਗਾ ''ਮਾਸਕ''
Monday, Jun 22, 2020 - 12:12 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਜਿੱਥੇ ਮੁਲਾਜ਼ਮਾਂ ਨੂੰ ਕੋਰੋਨਾ ਦੇ ਦੌਰਾਨ ਫੀਲਡ ਡਿਊਟੀ ਨਾਲ ਬਕਾਇਆ ਰੈਵੇਨਿਊ ਦੀ ਵਸੂਲੀ ਦੀ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ਉੱਥੇ ਦਫਤਰ 'ਚ ਰੋਜ਼ਾਨਾ ਕੰਮ-ਕਾਜ ਨੂੰ ਪੱਟੜੀ ’ਤੇ ਲਿਆਉਣ ਪ੍ਰਤੀ ਵੀ ਗੰਭੀਰਤਾ ਦਿਖਾਈ ਗਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਫੀਲਡ ਅਤੇ ਦਫਤਰ 'ਚ ਪਬਲਿਕ ਡੀਲਿੰਗ ਦੌਰਾਨ ਕੋਰੋਨਾ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਦੇ ਮੱਦੇਨਜ਼ਰ ਸਾਰੇ ਜ਼ੋਨ ਦੇ ਦਫਤਰ 'ਚ ਆਉਣ ਵਾਲੇ ਮੁਲਾਜ਼ਮਾਂ ਅਤੇ ਲੋਕਾਂ ਲਈ ਫੁਟ ਅਪਰੇਟਡ ਸੈਨੀਟਾਈਜ਼ਰ ਲਾਉਣ ਲਈ ਬੋਲਿਆ ਗਿਆ ਹੈ। ਇਸ ਤੋਂ ਇਲਾਵਾ ਐਂਟਰੀ ਪੁਆਇੰਟਸ ’ਤੇ ਮਾਸਕ ਰੱਖੇ ਜਾਣਗੇ ਅਤੇ ਬਿਨਾਂ ਮਾਸਕ ਦੇ ਆਉਣ ਵਾਲੇ ਲੋਕਾਂ ਨੂੰ ਮਾਸਕ ਦਿੱਤਾ ਜਾਵੇਗਾ। ਕਮਿਸ਼ਨਰ ਵੱਲੋਂ ਮੁਲਾਜ਼ਮਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮਾਂ ਦਾ ਪਾਲਣ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਰਿਪੋਰਟ ਨਾ ਮਿਲਣ ਕਾਰਨ ਮੁਲਾਜ਼ਮਾਂ ਨੇ ਟੈਸਟ ਕਰਵਾਉਣ ਤੋਂ ਪੈਰ ਪਿੱਛੇ ਖਿੱਚੇ
ਨਗਰ ਨਿਗਮ ਵੱਲੋਂ ਕੋਰੋਨਾ ਦੌਰਾਨ ਫੀਲਡ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦੇ ਤਹਿਤ 100 ਤੋਂ ਜ਼ਿਆਦਾ ਮੁਲਾਜ਼ਮਾਂ ਵੱਲੋਂ ਸਿਵਲ ਹਸਪਤਾਲ ਅਤੇ ਮੈਰੀਟੋਰੀਅਸ ਸਕੂਲ ’ਚ ਟੈਸਟ ਕਰਵਾਏ ਗਏ ਪਰ ਹੁਣ ਤੱਕ ਉਨ੍ਹਾਂ ਦੀ ਰਿਪੋਰਟ ਨਹੀਂ ਭੇਜੀ ਗਈ। ਇਸੇ ਤਰ੍ਹਾਂ ਕੈਪੇਸਿਟੀ ਪੂਰੀ ਹੋਣ ਦਾ ਹਵਾਲਾ ਦਿੰਦੇ ਹੋਏ ਕਈ ਵਾਰ ਮੁਲਾਜ਼ਮਾਂ ਨੂੰ ਟੈਸਟ ਕੀਤੇ ਬਗੈਰ ਹੀ ਵਾਪਸ ਮੋੜਿਆ ਗਿਆ, ਜਿਸ ਦੇ ਬਾਅਦ ਤੋਂ ਮੁਲਾਜ਼ਮਾਂ ਨੇ ਟੈਸਟ ਕਰਵਾਉਣ ਤੋਂ ਪੈਰ ਪਿੱਛੇ ਖਿੱਚ ਲਏ ਹਨ।