ਪੰਜਾਬ ਦੇ ''ਸ਼ਹੀਦ'' ਦੀ ਜਿੰਨੀ ਰਹੱਸਮਈ ਤੇ ਸੱਚੀ ਕਹਾਣੀ, ਉਨਾਂ ਹੀ ਇਸ ''ਤੇ ਮੁਸ਼ਕਲ ਹੋਵੇਗਾ ਯਕੀਨ ਕਰਨਾ! (ਤਸਵੀਰਾਂ)
Monday, Sep 21, 2015 - 09:46 AM (IST)
ਕਪੂਰਥਲਾ/ਜੋਧਪੁਰ-ਇੰਨੀ ਵੱਡੀ ਦੁਨੀਆ ''ਚ ਬਹੁਤ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ''ਤੇ ਅੱਖਾਂ ਨੂੰ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਪਰ ਜਦੋਂ ਇਹ ਘਟਨਾਵਾਂ ਬਿਲਕੁਲ ਸੱਚੀਆਂ ਹੁੰਦੀਆਂ ਹਨ ਤਾਂ ਹੋਰ ਕੋਈ ਸੋਚਣ ''ਤੇ ਮਜਬੂਰ ਹੋ ਜਾਂਦਾ ਹੈ। ਕਪੂਰਥਲਾ ਦੇ ਸ਼ਹੀਦ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ, ਜੋ ਜਿੰਨੀ ਸੱਚੀ ਹੈ, ਉਨ੍ਹਾਂ ਹੀ ਉਸ ''ਤੇ ਯਕੀਨ ਕਰਨਾ ਮੁਸ਼ਕਲ ਹੈ, ਜਿਸ ਮੁਤਾਬਕ ਇਕ ਫੌਜੀ ਸ਼ਹੀਦ ਹੋਣ ਤੋਂ ਬਾਅਦ ਵੀ ਸਰਹੱਦਾਂ ਦੀ ਰਖਵਾਲੀ ਕਰਦਾ ਹੈ ਅਤੇ ਉਸ ਨੂੰ ਇਸ ਦੀ ਬਕਾਇਦਾ ਤਨਖਾਹ ਅਤੇ ਛੁੱਟੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਅਸਲ ''ਚ ਕਪੂਰਥਲਾ ''ਚ 3 ਅਗਸਤ, 1941 ਨੂੰ ਜਨਮੇ ਸ਼ਹੀਦ ਕੈਪਟਨ ਹਰਭਜਨ ਸਿੰਘ ਨੇ 1966 ''ਚ 23ਵੀਂ ਪੰਜਾਬ ਬਟਾਲੀਅਨ ਜੁਆਇਨ ਕੀਤੀ ਸੀ। 1968 ''ਚ ਸਿੱਕਮ ਦੀ ਸਰਹੱਦ ਤੋਂ ਹਰਭਜਨ ਸਿੰਘ ਘੋੜੇ ''ਤੇ ਸਵਾਰ ਹੋ ਕੇ ਮੁੱਖ ਦਫਤਰ ਜਾ ਰਹੇ ਸੀ ਕਿ ਇਕ ਝਰਨੇ ''ਚ ਡਿਗ ਗਏ। ਫੌਜ ਨੇ ਹਰਭਜਨ ਨੂੰ ਲੱਭਣ ਤੋਂ ਦੇ 5 ਦਿਨਾਂ ਬਾਅਦ ਲਾਪਤਾ ਐਲਾਨ ਦਿੱਤਾ। ਫਿਰ ਕੁਝ ਅਜਿਹਾ ਹੋਇਆ ਕਿ ਫੌਜੀ ਵੀ ਹੈਰਾਨ ਰਹਿ ਗਏ।
ਹਰਭਜਨ ਨੇ ਇਕ ਫੌਜੀ ਦੇ ਸੁਪਨੇ ''ਚ ਆ ਕੇ ਆਪਣੀ ਲਾਸ਼ ਬਾਰੇ ਦੱਸਿਆ, ਜਿਸ ਤੋਂ ਬਾਅਦ ਹਰਭਜਨ ਸਿੰਘ ਦੀ ਮ੍ਰਿਤਕ ਦੇਹ ਉੱਥੋਂ ਹੀ ਬਰਾਮਦ ਕਰ ਲਈ ਗਈ ਅਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਰਭਜਨ ਦੇ ਅੰਤਿਮ ਸੰਸਕਾਰ ਤੋਂ ਬਾਅਦ ਫੌਜੀਆਂ ਨਾਲ ਕੁਝ ਅਜਿਹੀਆਂ ਘਟਨਾਵਾਂ ਘਟੀਆਂ, ਜਿਨ੍ਹਾਂ ਨਾਲ ਉਨ੍ਹਾਂ ਦੀ ਹਰਭਜਨ ਸਿੰਘ ਪ੍ਰਤੀ ਸ਼ਰਧਾ ਵਧ ਗਈ ਅਤੇ ਉਨ੍ਹਾਂ ਨੇ ਹਰਭਜਨ ਦੇ ਬੰਕਰ ਨੂੰ ਇਕ ਮੰਦਰ ਦਾ ਰੂਪ ਦੇ ਦਿੱਤਾ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸ਼ਹੀਦ ਅੱਜ ਵੀ ਸਰਹੱਦ ''ਤੇ ਤਾਇਨਾਤ ਫੌਜੀਆਂ ਨੂੰ ਦਿਖਾਈ ਦਿੰਦਾ ਹੈ ਅਤੇ ਆਪਣਾ ਸੁਨੇਹਾ ਪਹੁੰਚਾਉਣ ਲਈ ਫੌਜੀਆਂ ਦੇ ਸੁਪਨੇ ''ਚ ਆ ਕੇ ਆਪਣੀ ਇੱਛਾ ਦੱਸਦਾ ਹੈ। ਭਾਰਤ-ਚੀਨ ਸਰਹੱਦ ''ਤੇ ਤਾਇਨਾਤ ਕਈ ਫੌਜੀ ਇਸ ਗੱਲ ਦੀ ਪੁਸ਼ਟੀ ਕਰ ਚੁੱਕੇ ਹਨ। ਸਿਰਫ ਇਹ ਹੀ ਨਹੀਂ ਚੀਨ ਦੇ ਸਿਪਾਹੀਆਂ ਨੇ ਵੀ ਇਸ ਫੌਜੀ ਨੂੰ ਆਪਣੀਆਂ ਅੱਖਾਂ ਨਾਲ ਘੋੜੇ ''ਤੇ ਗਸ਼ਤ ਕਰਦੇ ਹੋਏ ਦੇਖਿਆ ਹੈ।
ਕਿਸੇ ਨੂੰ ਯਕੀਨ ਹੋਵੇ ਜਾਂ ਨਾ ਹੋਵੇ ਪਰ ਦੇਸ਼ ਦਾ ਇਹ ਸ਼ਹੀਦ ਪਿਛਲੇ 3 ਦਹਾਕਿਆਂ ਤੋਂ ਸਰਹੱਦ ਦੀ ਰੱਖਿਆ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਲੋਕ ਉਨ੍ਹਾਂ ਨੂੰ ਕੈਪਟਨ ਬਾਬਾ ਹਰਭਜਨ ਸਿੰਘ ਦੇ ਨਾਂ ਨਾਲ ਪੁਕਾਰਦੇ ਹਨ ਅਤੇ ਉਨ੍ਹਾਂ ਦੇ ਬੰਕਰ ''ਤੇ ਬਣੇ ਮੰਦਰ ''ਚ ਆਪਣੀਆਂ ਮੁਰਾਦਾਂ ਲੈ ਕੇ ਜਾਂਦੇ ਹਨ। ਕੁਝ ਸਾਲ ਪਹਿਲਾਂ ਤੱਕ ਤਾਂ ਇਸ ਸ਼ਹੀਦ ਨੂੰ ਦੋ ਮਹੀਨੇ ਦੀ ਛੁੱਟੀ ਅਤੇ ਤਨਖਾਹ ਵੀ ਦਿੱਤੀ ਜਾਂਦੀ ਸੀ।
ਪਿੰਡ ਜਾਣ ਲਈ ਇਸ ਸ਼ਹੀਦ ਲਈ ਬਕਾਇਦਾ ਏ. ਸੀ. ਫਰਸਟ ਕਲਾਸ ''ਚ ਰਿਜ਼ਰਵੇਸ਼ਨ ਕਰਵਾਈ ਜਾਂਦੀ ਸੀ ਅਤੇ ਦੋ ਫੌਜੀ ਉਨ੍ਹਾਂ ਨੂੰ ਪਿੰਡ ਤੱਕ ਛੱਡ ਕੇ ਆਉਂਦੇ ਸਨ। ਹਰਭਜਨ ਦੀ ਛੁੱਟੀ ਦੌਰਾਨ ਇਹ ਮੰਨ ਕੇ ਚੀਨ ਸਰਹੱਦ ''ਤੇ ਚੌਕਸੀ ਵਧਾ ਦਿੱਤੀ ਜਾਂਦੀ ਸੀ ਕਿ ਬਾਬਾ ਉਨ੍ਹਾਂ ਦੀ ਮਦਦ ਲਈ ਇੱਥੇ ਮੌਜੂਦ ਨਹੀਂ ਹਨ ਪਰ ਫਿਰ ਬਾਬਾ ਦੀ ਛੁੱਟੀ ਵੇਲੇ ਲੋਕਾਂ ਵਲੋਂ ਕਿਸੇ ਧਾਰਮਿਕ ਸਮਾਗਮ ਵਰਗਾ ਆਯੋਜਨ ਕੀਤਾ ਜਾਣ ਲੱਗ ਪਿਆ, ਜਿਸ ਕਾਰਨ ਬਾਬਾ ਦੀ ਛੁੱਟੀ ਬੰਦ ਕਰ ਦਿੱਤੀ ਗਈ ਅਤੇ ਹੁਣ ਉਹ 12 ਮਹੀਨੇ ਡਿਊਟੀ ''ਤੇ ਹੀ ਰਹਿੰਦੇ ਹਨ।
ਮੰਦਰ ''ਚ ਬਾਬਾ ਦਾ ਇਕ ਕਮਰਾ ਬਣਾਇਆ ਗਿਆ ਹੈ, ਜਿੱਥੇ ਰੋਜ਼ ਸਫਾਈ ਹੁੰਦੀ ਹੈ ਅਤੇ ਉਨ੍ਹਾਂ ਦੀ ਵਰਦੀ ਅਤੇ ਜੁੱਤੇ ਰੱਖੇ ਜਾਂਦੇ ੇਹਨ। ਕਹਿੰਦੇ ਹਨ ਕਿ ਰੋਜ਼ ਸਫਾਈ ਕਰਨ ''ਤੇ ਜੁੱਤਿਆਂ ''ਚ ਚਿੱਕੜ ਲੱਗਿਆ ਦੇਖਿਆ ਜਾਂਦਾ ਹੈ ਅਤੇ ਚਾਦਰ ''ਤੇ ਵੀ ਸਿਲਵਟਾਂ ਹੁੰਦੀਆਂ ਹਨ। ਬਾਬਾ ਹਰਭਜਨ ਸਿੰਘ ਦਾ ਮੰਦਰ ਫੌਜੀਆਂ ਅਤੇ ਲੋਕਾਂ ਦੋਹਾਂ ਲਈ ਆਸਥਾ ਦਾ ਕੇਂਦਰ ਬਣ ਚੁੱਕਾ ਹੈ ਅਤੇ ਇਲਾਕੇ ''ਚ ਆਉਣ ਵਾਲਾ ਹਰ ਨਵਾਂ ਫੌਜੀ ਪਹਿਲਾਂ ਇਸ ਮੰਦਰ ''ਚ ਮੱਥਾ ਟੇਕਦਾ ਹੈ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਦੇ ਬੰਕਰ ''ਚ ਕਾਪੀਆਂ ਰੱਖੀਆਂ ਹਨ, ਜਿਨ੍ਹਾਂ ''ਤੇ ਲੋਕ ਜੋ ਵੀ ਮੁਰਾਦਾਂ ਲਿਖਦੇ ਹਨ, ਉਹ ਪੂਰੀਆਂ ਹੋ ਜਾਂਦੀਆਂ ਹਨ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।