ਵਿਆਹੁਤਾ ਦੀ ਭੇਤਭਰੇ ਹਾਲਾਤ 'ਚ ਮੌਤ, ਪਤੀ ਕਰਦਾ ਸੀ ਨਸ਼ੇ

Thursday, Jul 13, 2023 - 01:44 PM (IST)

ਵਿਆਹੁਤਾ ਦੀ ਭੇਤਭਰੇ ਹਾਲਾਤ 'ਚ ਮੌਤ, ਪਤੀ ਕਰਦਾ ਸੀ ਨਸ਼ੇ

ਮੁੱਲਾਂਪੁਰ ਦਾਖਾ (ਕਾਲੀਆ) : ਇੱਥੇ ਪਿੰਡ ਸੁਧਾਰ ’ਚ ਭੇਤਭਰੀ ਹਾਲਤ ’ਚ 28 ਸਾਲਾ ਵਿਆਹੁਤਾ ਮੌਤ ਦੇ ਮੂੰਹ ਜਾ ਪਈ। ਮ੍ਰਿਤਕਾ ਦੇ ਪਿਤਾ ਗੁਰਦੀਪ ਸਿੰਘ ਵਾਸੀ ਪਿੰਡ ਦਾਦ ਦੇ ਬਿਆਨਾਂ ’ਤੇ ਪਤੀ ਮਨਿੰਦਰ ਸਿੰਘ ਖ਼ਿਲਾਫ਼ ਥਾਣਾ ਸੁਧਾਰ ਪੁਲਸ ਨੇ ਦਾਜ ਲਈ ਕਤਲ ਦਾ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਸੁਧਾਰ ਦੇ ਮੁਖੀ ਇੰਸ. ਸ਼ਰਨਜੀਤ ਸਿੰਘ ਅਨੁਸਾਰ ਮ੍ਰਿਤਕ ਕੁੜੀ ਦੇ ਪਿਤਾ ਗੁਰਦੀਪ ਸਿੰਘ ਨੇ ਆਪਣੇ ਬਿਆਨ ’ਚ ਦੱਸਿਆ ਕਿ ਮਨਿੰਦਰ ਸਿੰਘ ਵਿਹਲੜ ਸੀ ਅਤੇ ਨਸ਼ੇ ਵੀ ਕਰਦਾ ਸੀ।

ਉਸ ਖ਼ਿਲਾਫ਼ਨਸ਼ਿਆਂ ਦੇ ਕੇਸ ਵੀ ਦਰਜ ਹੋਏ ਅਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿਆਹ ਦੇ 2 ਸਾਲਾਂ ਅੰਦਰ ਹੀ ਮੇਰੀ ਧੀ ਨੂੰ ਕੁੱਟ-ਮਾਰ ਕਰ ਕੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੇਰੀ ਧੀ ਨੂੰ ਸਹੁਰਿਆਂ ਨੇ ਮਾਰ ਮੁਕਾਇਆ ਹੈ। ਥਾਣਾ ਮੁਖੀ ਸ਼ਰਨਜੀਤ ਸਿੰਘ ਨੇ ਦੱਸਿਆ ਇਸ ਮੁਕੱਦਮੇ ਦੀ ਤਫਤੀਸ਼ ਉਹ ਖ਼ੁਦ ਕਰ ਰਹੇ ਹਨ।

ਕੁੜੀ ਦਾ ਲਿਖਿਆ ਜੋ ਖ਼ੁਦਕੁਸ਼ੀ ਨੋਟ ਮਿਲਿਆ ਹੈ, ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਮੁਲਜ਼ਮ ਮਨਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਮੌਤ ਦੇ ਕਾਰਨ ਸਪੱਸ਼ਟ ਹੋਣਗੇ।
 


author

Babita

Content Editor

Related News