ਪਿਸਤੌਲ ਦੇ ਦਮ ''ਤੇ ਦਿਓਰ ਨੇ ਕੀਤਾ ਭਾਬੀ ਨਾਲ ਜਬਰ ਜ਼ਨਾਹ

09/23/2019 9:34:03 PM

ਲੁਧਿਆਣਾ,(ਗੌਤਮ): ਟਿੱਬਾ ਰੋਡ 'ਤੇ ਇਕ ਨੌਜਵਾ ਨੇ ਆਪਣੀ ਨਵਵਿਆਹੁਤਾ 21 ਸਾਲਾ ਭਾਬੀ ਨਾਲ ਪਿਸਤੌਲ ਦੇ ਦਮ 'ਤੇ ਜ਼ਬਰਦਸਤੀ ਕੀਤੀ। ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਛਾਦਾਬ ਨਾਮ ਦੇ ਨੌਜਵਾਨ ਨਾਲ 31 ਮਾਰਚ 2019 ਨੂੰ ਹੋਇਆ ਸੀ। ਉਸ ਦਾ ਪਤੀ ਤੇ ਦਿਓਰ ਸਿਲਾਈ ਮਸ਼ੀਨਾਂ ਬਣਾਉਣ ਦਾ ਕੰਮ ਕਰਦੇ ਹਨ। ਵਿਆਹ ਦੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਦੇ ਕਿਸੇ ਲੜਕੀ ਨਾਲ ਨਜਾਇਜ਼ ਸਬੰਧ ਹਨ। ਜਿਸ ਨੂੰ ਲੈ ਕੇ ਉਸ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਉਸ ਸੱਸ ਸ਼ਾਈਨਾ, ਨਨਾਣ ਨਸਰੀਕ ਤੇ ਦਿਓਰ ਆਫਾਕ ਵੀ ਉਸ ਨੂੰ ਪਰੇਸ਼ਾਨ ਕਰਨ ਲੱਗੇ। ਕਈ ਵਾਰ ਉਕਤ ਲੋਕਾਂ ਨੇ ਉਸ ਦਾ ਵਿਰੋਧ ਕਰਨ 'ਤੇ ਮਾਰਕੁੱਟ ਕੀਤੀ। ਜਦਕਿ ਉਹ ਲਗਾਤਾਰ ਇਸ ਦਾ ਵਿਰੋਧ ਜਤਾਉਂਦੀ ਰਹੀ। ਉਸ ਦੇ ਪਤੀ ਨੇ ਉਸ ਨੂੰ ਦਿਓਰ ਨਾਲ ਨਜਾਇਜ਼ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਸ਼ੁਰੂ ਕਰ ਦਿੱਤਾ। ਇਕ ਦਿਨ ਜਦ ਉਸ ਦਾ ਪਤੀ ਤੇ ਨਨਾਣ ਘਰ ਤੋਂ ਬਾਹਰ ਕਿਸੇ ਕੰਮ ਲਈ ਗਏ ਹੋਏ ਸਨ ਤਾਂ ਉਸ ਦੀ ਸੱਸ ਘਰ ਦੀ ਛੱਤ 'ਤੇ ਸੀ ਤਾਂ ਉਸ ਦਾ ਦਿਓਰ ਜ਼ਬਰਦਸਤੀ ਉਸ ਨੂੰ ਕਮਰੇ 'ਚ ਲੈ ਗਿਆ ਤੇ ਉਸ ਦੇ ਸਿਰ 'ਤੇ ਪਿਸਤੌਲ ਰੱਖ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਜ਼ਬਰਦਸਤੀ ਕਰਨ ਲੱਗਾ।

ਜਦ ਇਸ ਗੱਲ ਨੂੰ ਲੈ ਕੇ ਉਸ ਨੇ ਆਪਣੀ ਸੱਸ ਤੇ ਪਤੀ ਨੂੰ ਦੱਸਿਆ ਤਾਂ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਕਿ ਜੇਕਰ ਘਰ 'ਚ ਰਹਿਣਾ ਹੈ ਤਾਂ ਇਹ ਸਹਿਣ ਕਰਨਾ ਹੀ ਪਵੇਗਾ। ਉਸ ਦੇ ਬਾਅਦ 'ਚ ਉਸ ਦਾ ਦਿਓਰ ਪਰਿਵਾਰ ਦਾ ਸ਼ਹਿ ਮਿਲਣ ਕਾਰਨ ਉਸ ਦੇ ਨਾਲ ਜ਼ਬਰਦਸਤੀ ਕਰਦਾ ਰਿਹਾ। ਇਸ ਗੱਲ ਨੂੰ ਲੈ ਕੇ ਉਸ ਦੀ ਸੱਸ, ਪਤੀ ਤੇ ਨਨਾਣ ਨੇ ਮਿਲ ਕੇ ਉਸ ਨਾਲ ਮਾਰਕੁੱਟ ਕੀਤੀ। ਉਸ ਨੇ ਕਿਸੇ ਤਰ੍ਹਾਂ ਆਪਣੇ ਪਿਤਾ ਨੂੰ ਫੋਨ ਕਰ ਕੇ ਸੂਚਿਤ ਕੀਤਾ। ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਫਸਰ ਨੇ ਦੱਸਿਆ ਕਿ ਫਿਲਹਾਲ ਆਫਾਕ ਖਿਲਾਫ ਬਲਾਤਕਾਰ, ਪੀੜਤਾ ਦੇ ਪਤੀ ਛਾਦਾਬ, ਸੱਸ ਸ਼ਾਈਨਾ, ਨਨਾਣ ਨਸਰੀਕ ਖਿਲਾਫ ਮਾਰਕੁੱਟ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਪਿਸਤੌਲ ਦੇਮ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

 


Related News