ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਵਿਆਹ 'ਚ ਹਥਿਆਰਾਂ ਨਾਲ ਪੁੱਜੇ ਲੁਟੇਰਿਆਂ ਨੇ ਕੀਤਾ ਵੱਡਾ ਕਾਰਾ (ਵੀਡੀਓ)

Monday, Nov 30, 2020 - 04:56 PM (IST)

ਅੰਮ੍ਰਿਤਸਰ (ਸੁਮਿਤ)— ਇਥੋਂ ਦੇ ਲਾਰੇਂਸ ਰੋਡ ਇਲਾਕੇ 'ਚ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਣਕਾਰੀ ਮੁਤਾਬਕ ਇਕ ਪਰਿਵਾਰ ਜਦੋਂ ਇਕ ਹੋਟਲ 'ਚ ਵਿਆਹ ਸਮਾਰੋਹ 'ਚ ਸ਼ਿਰਕਤ ਕਰਨ ਲਈ ਆਇਆ ਤਾਂ ਉਨ੍ਹਾਂ ਦੀ ਸਵਿੱਫਟ ਕਾਰ ਲੁਟੇਰਿਆਂ ਵੱਲੋਂ ਲੁੱਟ ਲਈ ਗਈ।

ਇਹ ਵੀ ਪੜ੍ਹੋ: 551ਵੇਂ ਪ੍ਰਕਾਸ਼ ਪੁਰਬ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

PunjabKesari

ਦਰਅਸਲ ਪਰਿਵਾਰ ਦਾ ਡਰਾਈਵਰ ਗੱਡੀ 'ਚ ਸੀ ਤਾਂ ਇਸੇ ਦੌਰਾਨ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਇਕ ਵਿਅਕਤੀ ਨੇ ਆਪਣਾ ਮੋਟਰਸਾਈਕਲ ਅੱਗੇ ਪਾਰ ਕੀਤਾ।

ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਮਾਤਮ ਦਾ ਮਾਹੌਲ, ਦਰਦਨਾਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ

PunjabKesari

ਇਸ ਦੌਰਾਨ ਦੂਜਾ ਨੌਜਵਾਨ ਵੀ ਤੁਰੰਤ ਉਸ ਦੇ ਕੋਲ ਆ ਗਿਆ ਅਤੇ ਉਸ ਦੇ ਬਾਅਦ ਡਰਾਈਵਰ ਦੀ ਕੰਨਪੱਟੀ 'ਤੇ ਨੌਜਵਾਨਾਂ ਨੇ ਪਿਸਤੌਲ ਤਾਨ ਦਿੱਤੀ। ਮੌਕੇ 'ਤੇ ਡਰਾਈਵਰ ਨੂੰ ਬਾਹਰ ਸੁੱਟ ਗੱਡੀ ਲੈ ਕੇ ਰਫੂ ਚੱਕਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦਿੱਲੀ ਮੋਰਚੇ 'ਚ ਸੰਘਰਸ਼ ਕਰਦਿਆਂ ਸਮਰਾਲਾ ਦੇ ਕਿਸਾਨ ਦੀ ਮੌਤ

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਰੰਗ 'ਚ ਰੰਗਿਆ ਸੁਲਤਾਨਪੁਰ ਲੋਧੀ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ

 


author

shivani attri

Content Editor

Related News