ਵਿਆਹ ਤੋਂ 2 ਮਹੀਨੇ ਮਗਰੋਂ ਚੂੜੇ ਵਾਲੀ ਨੇ ਚਾੜ੍ਹਿਆ ਚੰਨ, ਪੂਰੇ ਇਲਾਕੇ 'ਚ ਹੋ ਰਹੇ ਚਰਚੇ (ਤਸਵੀਰਾਂ)

Saturday, May 13, 2023 - 04:21 PM (IST)

ਵਿਆਹ ਤੋਂ 2 ਮਹੀਨੇ ਮਗਰੋਂ ਚੂੜੇ ਵਾਲੀ ਨੇ ਚਾੜ੍ਹਿਆ ਚੰਨ, ਪੂਰੇ ਇਲਾਕੇ 'ਚ ਹੋ ਰਹੇ ਚਰਚੇ (ਤਸਵੀਰਾਂ)

ਲੁਧਿਆਣਾ (ਵਿਜੇ) : ਲੁਧਿਆਣਾ 'ਚ ਵਿਆਹ ਤੋਂ 2 ਮਹੀਨੇ ਬਾਅਦ ਹੀ ਨਵੀਂ ਵਿਆਹੀ ਲਾੜੀ ਨੇ ਅਜਿਹਾ ਚੰਨ ਚਾੜ੍ਹ ਦਿੱਤਾ, ਜਿਸ ਦੇ ਚਰਚੇ ਪੂਰੇ ਇਲਾਕੇ 'ਚ ਹੋ ਰਹੇ ਹਨ। ਇਹ ਲਾੜੀ ਵਿਆਹ ਕਰਵਾਉਣ ਦੇ 2 ਮਹੀਨੇ ਬਾਅਦ ਹੀ ਕਿਸੇ ਦੂਜੇ ਮੁੰਡੇ ਨਾਲ ਭੱਜ ਗਈ। ਹੁਣ ਉਸ ਦੇ ਸਹੁਰੇ ਪਰਿਵਾਰ ਵਾਲੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪੁਲਸ ਕਮਿਸ਼ਨਰ ਦੇ ਦਫ਼ਤਰ ਪੁੱਜੇ ਹਨ। ਸਹੁਰੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਆਪਣੇ ਪੁੱਤਰ ਦਾ ਵਿਆਹ ਨੂਰਮਹਿਲ ਦੀ ਕੁੜੀ ਨਾਲ ਬੀਤੀ 10 ਫਰਵਰੀ ਨੂੰ ਕੀਤਾ ਸੀ। ਵਿਆਹ ਦੇ 2 ਮਹੀਨੇ ਮਗਰੋਂ ਵਿਆਹੁਤਾ ਸ਼ਾਪਿੰਗ ਕਰਨ ਦੇ ਬਹਾਨੇ ਘਰੋਂ ਬਾਹਰ ਚਲੀ ਗਈ ਅਤੇ ਉੱਥੋਂ ਗੱਡੀ 'ਚ ਬੈਠ ਕੇ ਫ਼ਰਾਰ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ 'ਚ ਮਰਜ਼ ਹੋਣਗੀਆਂ 587 ਪਨਬੱਸ ਬੱਸਾਂ, ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਮਿਲੇਗੀ ਸਰਕਾਰੀ ਨੌਕਰੀ

PunjabKesari

ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਨਾਲ ਘਰ ਦੇ ਗਹਿਣੇ, 30 ਹਜ਼ਾਰ ਰੁਪਿਆ ਅਤੇ ਮੋਬਾਇਲ ਵੀ ਨਾਲ ਹੀ ਲੈ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਵਿਆਹ ਤੋਂ ਪਹਿਲਾਂ ਵੀ ਉਕਤ ਕੁੜੀ ਘਰੋਂ ਭੱਜ ਗਈ ਸੀ ਅਤੇ ਹੁਣ ਫਿਰ ਉਸੇ ਮੁੰਡੇ ਨਾਲ ਭੱਜੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਥਾਣੇ ਦੇ ਚੱਕਰ ਲਾ ਚੁੱਕੇ ਹਨ ਪਰ ਪੁਲਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ।

ਇਹ ਵੀ ਪੜ੍ਹੋ : ਖੰਨਾ 'ਚ 5 ਸਾਲਾ ਬੱਚੀ ਦੀ ਖੇਤਾਂ 'ਚੋਂ ਮਿਲੀ ਲਾਸ਼, ਇਲਾਕੇ ਦੇ ਲੋਕਾਂ 'ਚ ਫੈਲੀ ਸਨਸਨੀ

PunjabKesari

ਕੁੜੀ ਦੇ ਪਤੀ ਨੇ ਕਿਹਾ ਕਿ ਪਹਿਲਾਂ ਕੁੜੀ ਦੇ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਕੁੜੀ ਨੂੰ ਬਿਠਾ ਕੇ ਸਾਰੀ ਗੱਲਬਾਤ ਪੁੱਛੀ ਜਾਵੇਗੀ ਪਰ ਉਸ ਪਾਸਿਓਂ ਵੀ ਕੋਈ ਜਵਾਬ ਨਹੀਂ ਮਿਲ ਰਿਹਾ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਦੂਜੇ ਮੁੰਡੇ ਨਾਲ ਵਿਆਹ ਕਰ ਲਿਆ ਹੈ ਅਤੇ ਇੰਸਟਾਗ੍ਰਾਮ 'ਤੇ ਉਹ ਫੋਟੋਆਂ ਵੀ ਸ਼ੇਅਰ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇ। ਨਾਲ ਹੀ ਕੁੜੀ ਅਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੀ ਗਲਤੀ ਦੀ ਸਜ਼ਾ ਦਿੱਤੀ ਜਾਵੇ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News