ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸੰਬੰਧ, ਮਾਮਲਾ ਦਰਜ

Friday, Jan 08, 2021 - 05:55 PM (IST)

ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸੰਬੰਧ, ਮਾਮਲਾ ਦਰਜ

ਲੁਧਿਆਣਾ (ਵਰਮਾ) : ਕ੍ਰਾਇਮ ਅਗੇਂਸਟ ਵੂਮੈਨ ਚਿਲਡਰਨ ਸੈੱਲ (ਵੂਮੈਨ ਸੈੱਲ) ਦੀ ਪੁਲਸ ਕੋਲ 27 ਅਕਤੂਬਰ 2018 ਨੂੰ ਇਕ ਬੀਬੀ ਨੇ ਰਮਨ ਕੁਮਾਰ ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ ਨਿਊ ਸ਼ਿਮਲਾਪੁਰੀ ਖ਼ਿਲਾਫ਼ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਣ ਦੇ ਜੋ ਗੰਭੀਰ ਦੋਸ਼ ਲਗਾਏ ਸਨ, ਉਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਵੀਨਾ ਰਾਣੀ ਨੇ ਰਮਨ ਕੁਮਾਰ ਖ਼ਿਲਾਫ਼ ਧਾਰਾ 376, 420 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਵੀਨਾ ਰਾਣੀ ਨੇ ਦੱਸਿਆ ਕਿ ਮੁਲਜ਼ਮ ਨੂੰ ਹੁਣ ਤੱਕ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਹੈ। ਮੁਲਜ਼ਮ ਦੀ ਗਿ੍ਰਫ਼ਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਕੀ ਕਹਿਣਾ ਹੈ ਪੀੜਤਾ ਦਾ
ਪੀੜਤਾ ਨੇ ਦੱਸਿਆ ਕਿ ਮੇਰਾ ਜੋ ਪਹਿਲਾਂ ਵਿਆਹ ਹੋਇਆ ਸੀ, ਉਸ ਤੋਂ ਤਲਾਕ ਹੋ ਚੁੱਕਾ ਸੀ। ਮੈਂ ਜਿੱਥੇ ਰਹਿੰਦੀ ਹਾਂ, ਉਸ ਦੇ ਨੇੜੇ ਹੀ ਰਮਨ ਕੁਮਾਰ ਦਾ ਘਰ ਹੈ ਜਿਸ ਕਾਰਨ ਸਾਡੀ ਆਪਸ ਵਿਚ ਜਾਣ ਪਛਾਣ ਹੋ ਗਈ। ਜਾਨ ਪਛਾਣ ਹੋਣ ਕਾਰਨ ਸਾਡੇ ਦੋਵਾਂ ਵਿਚ ਦੋਸਤੀ ਹੋ ਗਈ। ਇਹ ਗੱਲ ਰਮਨ ਕੁਮਾਰ ਦੇ ਘਰ ਵਾਲਿਆਂ ਨੂੰ ਵੀ ਪਤਾ ਸੀ। ਰਮਨ ਕੁਮਾਰ ਨੇ ਮੈਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਮੇਰੇ ਨਾਲ ਜਲਦ ਹੀ ਵਿਆਹ ਕਰਨ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਨੇ ਵਿਆਹ ਦੀ ਤਰੀਕ ਵੀ ਤੈਅ ਕਰ ਦਿੱਤੀ। ਵਿਆਹ ਤੋਂ ਕੁਝ ਦਿਨ ਪਹਿਲਾਂ ਰਮਨ ਨੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਰਮਨ ਕੁਮਾਰ ਪਹਿਲਾਂ ਵੀ ਕਈ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਰਿਹਾ ਹੈ। ਇਸ ਤੋਂ ਬਾਅਦ ਮੈਂ ਪੁਲਸ ਕੋਲ ਰਮਨ ਕੁਮਾਰ ਅਤੇ ਉਸ ਦੇ ਘਰ ਵਾਲਿਆਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ।


author

Gurminder Singh

Content Editor

Related News