ਵਿਆਹ ''ਚ ਗੋਲੀ ਚਲਾਉਣ ਨਾਲ ਹੋਈ ਮੌਤ ਸਬੰਧੀ ਪਿਉ-ਪੁੱਤਰ ਖਿਲਾਫ ਮਾਮਲਾ ਦਰਜ

Friday, Jan 11, 2019 - 06:48 PM (IST)

ਵਿਆਹ ''ਚ ਗੋਲੀ ਚਲਾਉਣ ਨਾਲ ਹੋਈ ਮੌਤ ਸਬੰਧੀ ਪਿਉ-ਪੁੱਤਰ ਖਿਲਾਫ ਮਾਮਲਾ ਦਰਜ

ਦਸੂਹਾ (ਝਾਵਰ) : ਬੀਤੇ ਦਿਨੀਂ ਥਾਣਾ ਦਸੂਹਾ ਦੇ ਪਿੰਡ ਹਰਦੋਥਲਾ ਵਾਸੀ ਉਪਜੀਤ ਸਿੰਘ ਉਰਫ ਟੀਟੂ ਦੀ ਲੜਕੀ ਦੇ ਵਿਆਹ ਸਬੰਧੀ ਸ਼ਗਨ 'ਚ ਚੱਲੀ ਗੋਲੀ ਕਾਰਨ ਤਸਵੀਰਾਂ ਖਿੱਚ ਰਹੇ ਜਸਪਾਲ ਸਿੰਘ ਉਰਫ ਜੱਸੀ ਦੀ ਮੌਤ ਹੋ ਗਈ ਸੀ। ਜਿਸ ਦੇ ਚੱਲਦੇ ਪੁਲਸ ਨੇ ਗੋਲੀ ਚਲਾਉਣ ਵਾਲੇ ਰਿਪੂਦਮਨ ਸਿੰਘ ਅਤੇ ਉਸ ਦੇ ਪਿਤਾ ਉਪਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਮੁਖੀ ਸਲਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਾਥੀ ਅਤੁਲ ਪੁੱਤਰ ਨਸੀਬ ਸਿੰਘ ਨਿਵਾਸੀ ਪੁਆਰਾਂ ਨੇ ਦਿੱਤੇ ਬਿਆਨ 'ਚ ਕਿਹਾ ਕਿ ਟੈਂਟ ਵਿਚ ਲੋਕ ਸ਼ਰਾਬ ਪੀ ਰਹੇ ਸਨ। ਜਦੋਂ ਜਾਗੋ ਦੀ ਰਸਮ ਸ਼ੁਰੂ ਹੋਈ ਤਾਂ ਉਨ੍ਹਾਂ ਫੋਟੋਗ੍ਰਾਫੀ ਸ਼ੁਰੂ ਕਰ ਦਿੱਤੀ। 
ਇਸ ਦੌਰਾਨ ਹੀ ਗੋਲੀ ਚੱਲ ਗਈ ਅਤੇ ਗੋਲੀ ਤਸਵੀਰਾਂ ਖਿੱਚ ਰਹੇ ਜਸਪਾਲ ਨੂੰ ਜਾ ਲੱਗੀ। ਗੋਲੀ ਚੱਲਦਿਆਂ ਹੀ ਵਿਆਹ ਵਾਲੇ ਘਰ ਦੇ ਮੈਂਬਰ ਘਰ ਨੂੰ ਤਾਲੇ ਲਗਾ ਕੇ ਭੱਜ ਗਏ। ਉਨ੍ਹਾਂ ਤੁਰੰਤ ਗੱਡੀ ਦਾ ਪ੍ਰਬੰਧ ਕਰ ਕੇ ਜਸਪਾਲ ਨੂੰ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਗੋਲੀ ਚਲਾਉਣ ਵਾਲੇ ਰਿਪੂਦਮਨ ਸਿੰਘ ਅਤੇ ਉਸ ਦੇ ਪਿਤਾ ਉਪਜੀਤ ਸਿੰਘ ਵਿਰੁੱਧ ਧਾਰਾ 302 ਆਈ. ਪੀ. ਸੀ. ਅਤੇ 27-54-59-ਏ ਅਧੀਨ ਕੇਸ ਦਰਜ ਕਰ ਕੇ ਰਿਪੂਦਮਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਉਸ ਦੇ ਪਿਉ ਦੀ ਭਾਲ ਜਾਰੀ ਹੈ। ਮ੍ਰਿਤਕ ਦਾ ਪੋਸਟਮਾਟਰਮ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕੀਤੀ ਜਾ ਰਹੀ ਹੈ।


author

Gurminder Singh

Content Editor

Related News