ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸੰਬੰਧ, 2 ’ਤੇ ਮਾਮਲਾ ਦਰਜ

Friday, Jul 09, 2021 - 05:15 PM (IST)

ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸੰਬੰਧ, 2 ’ਤੇ ਮਾਮਲਾ ਦਰਜ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਇਕ ਕੁੜੀ ਦੇ ਬਿਆਨਾਂ ’ਤੇ ਨਿਰਮਲ ਸਿੰਘ ਉਰਫ ਗੋਪੀ ਅਤੇ ਪਰਮਜੀਤ ਸਿੰਘ ਵਿਰੁੱਧ ਧਾਰਾ 376, 420, 120-ਬੀ, ਆਈ.ਪੀ.ਸੀ. ਅਧੀਨ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੋਸ਼ ਲਗਾਇਆ ਕਿ 2019 ਦੀਆਂ ਚੋਣਾਂ ਦੌਰਾਨ ਪਰਮਜੀਤ ਸਿੰਘ ਨੇ ਨਿਰਮਲ ਸਿੰਘ ਉਰਫ ਗੋਪੀ ਨਾਲ ਜਾਣ ਪਛਾਣ ਕਰਵਾਈ ਸੀ। ਨਿਰਮਲ ਸਿੰਘ ਨੇ ਪੀੜਤਾ ਨੂੰ ਆਪਣੇ ਭਰੋਸੇ ਵਿਚ ਲਿਆ ਕਿ ਉਸ ਦੀ ਪਤਨੀ ਦੇ ਬੱਚਾ ਨਹੀਂ ਹੁੰਦਾ ਜਿਸ ਕਰਕੇ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਵਾ ਲਵੇਗਾ ਅਤੇ ਪੀੜਤਾ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਕ ਸੰਬੰਧ ਬਣਾਏ।

ਉਸਨੇ ਜਦੋਂ ਵਿਆਹ ਕਰਵਾਉਣ ਲਈ ਜ਼ੋਰ ਪਾਇਆ ਤਾਂ ਉਹ ਵਿਆਹ ਕਰਵਾਉਣ ਤੋਂ ਮੁੱਕਰ ਗਿਆ ਅਤੇ ਧਮਕੀਆਂ ਦੇਣ ਲੱਗ ਪਿਆ ਜਿਸ ਦੀ ਪੜਤਾਲ ਉਪ ਪੁਲਸ ਕਪਤਾਨ ਵੱਲੋਂ ਕੀਤੀ ਗਈ ਅਤੇ ਐੱਸ.ਐੱਸ.ਪੀ. ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ। ਕੇਸ ਦੀ ਜਾਂਚ ਏ.ਐੱਸ.ਆਈ. ਜਗਦੀਸ਼ ਸਿੰਘ ਕਰ ਰਹੇ ਹਨ, ਨੇ ਦੱਸਿਆ ਕਿ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹਨ, ਛਾਪੇਮਾਰੀ ਜਾਰੀ ਹੈ। ਜਲਦ ਹੀ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News