ਸਾਦੇ ਢੰਗ ਨਾਲ ਵਿਆਹ ਕਰਵਾਉਣ ’ਤੇ ਪੁਲਸ ਨੇ ਲਾੜਾ ਲਾੜੀ ਨੂੰ ਕੀਤਾ ਸਨਮਾਨਿਤ

06/16/2020 11:56:55 AM

ਭਵਾਨੀਗੜ੍ਹ (ਕਾਂਸਲ): ਨੇੜਲੇ ਪਿੰਡ ਆਲੋਅਰਖ਼ ਦੇ ਯੂਥ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਵਲੋਂ ਕੋਰੋਨਾ ਮਹਾਮਾਰੀ ਕਾਰਨ ਪੂਰੇ ਦੇਸ਼ ’ਚ ਤਾਲਾਬੰਦੀ ਦੇ ਚੱਲਦਿਆਂ ਬਹੁਤ ਹੀ ਸੀਮਿਤ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਨਾਲ ਲਿਜਾ ਕੇ ਸਾਦੇ ਢੰਗ ਨਾਲ ਆਪਣਾ ਵਿਆਹ ਕਰਵਾਕੇ ਹੋਰ ਨੌਜਵਾਨਾਂ ਨੂੰ ਬੇਫਜੂਲ ਦੇ ਖਰਚਿਆਂ ਤੋਂ ਆਪਣਾ ਬਚਾਅ ਕਰਕੇ ਸਾਦਾ ਅਤੇ ਸੁੱਖੀ ਜੀਵਨ ਜਿਆਉਣ ਦੀ ਪ੍ਰੇਰਣਾ ਦਿੱਤੀ। ਬੂਟਾ ਸਿੰਘ ਵਲੋਂ ਇਸ ਤਰ੍ਹਾਂ ਸਾਦੇ ਢੰਗੇ ਨਾਲ ਆਪਣਾ ਵਿਆਹ ਕਰਵਾਏ ਜਾਣ ’ਤੇ ਸਬ ਇੰਸਪੈਕਟਰ ਗੁਰਦੇਵ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵਲੋਂ ਲਾੜਾ ਲਾੜੀ ਦੋਵਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ:  ਸੰਗਰੂਰ 'ਚ ਕੋਰੋਨਾ ਨਾਲ ਚੌਥੀ ਮੌਤ, ਕੁੱਲ ਆਂਕੜਾ ਹੋਇਆ 77

ਇਸ ਮੌਕੇ ਨਵੇ-ਵਿਆਹੇ ਲਾੜੇ ਯੂਥ ਕਲੱਬ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਜੇਕਰ ਤਾਲਾਬੰਦੀ ਨਾ ਵੀ ਹੁੰਦੀ ਤਾਂ ਵੀ ਉਸ ਵਲੋਂ ਆਪਣਾ ਵਿਆਹ ਇਸੇ ਤਰ੍ਹਾਂ ਸਾਦੇ ਢੰਗ ਨਾਲ ਕਰਵਾਉਣ ਸੀ ਕਿਉਂਕਿ ਉਸ ਦੀ ਸ਼ੁਰੂ ਤੋਂ ਹੀ ਇਹੀ ਦਿਲ ਦੀ ਇੱਛਾ ਸੀ ਕਿ ਉਹ ਆਪਣੇ 10-12 ਦੇ ਕਰੀਬ ਹੀ ਪਰਿਵਾਰਕ ਮੈਂਬਰਾਂ ਅਤੇ ਹੋਰ ਦੋਸਤਾਂ ਮਿੱਤਰਾਂ ਨੂੰ ਹੀ ਨਾਲ ਜਾ ਕੇ ਆਪਣੀ ਲਾੜੀ ਨਾਲ ਆਨੰਦ ਕਾਰਜ ਕਰਵਾ ਕੇ ਲਿਆਵੇਗਾ। ਇਸ ਤਰ੍ਹਾਂ ਸਾਦੇ ਵਿਆਹ ਸਮਾਗਮਾਂ ਨਾਲ ਅਸੀਂ ਬੇਲੋੜੇ ਖਰਚਿਆਂ ਤੋਂ ਆਪਣਾ ਬਚਾ ਕਰਕੇ ਆਪਣੀ ਅਰਥਿਕ ਦਸ਼ਾ ਨੂੰ ਵੀ ਚੰਗੀ ਤਰ੍ਹਾਂ ਸੁਧਾਰ ਸਕਦੇ ਹਾਂ। ਇਸ ਸਬੰਧੀ ਆਲੋਅਰਖ਼ ਤੋਂ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਆਲੋਅਰਖ਼ ਅਤੇ ਹਰਭਜਨ ਸਿੰਘ ਹੈਪੀ ਨੇ ਕਿਹਾ ਕਿ ਇਹ ਨੌਜਵਾਨ ਬੜਾ ਹੀ ਹੋਣਹਾਰ ਹੈ, ਅਕਸਰ ਹੀ ਇਹ ਕਲੱਬ ਦੇ ਨੌਜਵਾਨਾਂ ਨੂੰ ਅਤੇ ਨਗਰ ਦੇ ਹੋਰ ਅਗਾਂਹ ਵਧੂ ਸੋਚ ਵਾਲੇ ਨੌਜਵਾਨਾਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੇ ਸਮਾਜ ਨੂੰ ਚੰਗੇ ਸੁਨੇਹੇ ਦੇਣ ਵਾਲੇ ਕੰਮ ਕਰਦਾ ਰਹਿੰਦਾ ਹੈ।

ਇਹ ਵੀ ਪੜ੍ਹੋ:  ਕੋਟਕਪੂਰਾ ਵਾਸੀਆਂ ਨੂੰ ਮਿਲੀ ਭਾਰੀ ਰਾਹਤ, ਛੇ ਵਿਅਕਤੀਆਂ ਨੇ ਦਿੱਤੀ ਕੋਰੋਨਾ ਨੂੰ ਮਾਤ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਗਰ ਦੇ ਇਸ ਨੌਜਵਾਨ ’ਤੇ ਬੜਾ ਮਾਣ ਹੈ ਅਤੇ ਉਮੀਦ ਕਰਦੇ ਹਾਂ ਕਿ ਬੂਟਾ ਸਿੰਘ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਨਕਸ਼ੇ ਕਦਮ ਉਪਰ ਚਲਦੇ ਹੋਏ ਇਲਾਕੇ ਦੇ ਹੋਰ ਨੌਜਵਾਨ ਵੀ ਇਸ ਤਰ੍ਹਾਂ ਦੇ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਲੇ ਕੰਮ ਕਰਨਗੇ। ਇਸ ਮੌਕੇ ਸਬ-ਇੰਸਪੈਕਟਰ ਗੁਰਦੇਵ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਵਿਆਹ ’ਚ ਵੱਧ ਇਕੱਠ ਕਰਨ ਲਈ ਤਾਲਾਬੰਦੀ ਦੇ ਖੁੱਲ੍ਹਣ ਦੇ ਇੰਤਜ਼ਾਰ ’ਚ ਆਪਣੇ ਵਿਆਹਾਂ ’ਚ ਦੇਰੀ ਨਹੀਂ ਕਰਨੀ ਚਾਹੀਦੀ। ਸਗੋਂ ਇਸ ਤਰ੍ਹਾਂ ਹੀ ਸਾਦੇ ਵਿਆਹ ਕਰਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ ਅਤੇ ਇਸ ਨਾਲ ਬੇਲੋੜੇ ਖ਼ਰਚਿਆਂ ਤੋਂ ਵੀ ਬਚਿਆ ਜਾਵੇਗਾ।


Shyna

Content Editor

Related News