ਵਿਆਹੁਤਾ ਕੋਲੋਂ ਗੱਡੀ ਦੀ ਮੰਗ ਤੇ ਗਰਭਪਾਤ ਕਰਵਾਉਣ ਵਾਲੇ ਸਹੁਰਾ ਪਰਿਵਾਰ ’ਤੇ ਮਾਮਲਾ ਦਰਜ

Thursday, Jan 07, 2021 - 02:01 PM (IST)

ਵਿਆਹੁਤਾ ਕੋਲੋਂ ਗੱਡੀ ਦੀ ਮੰਗ ਤੇ ਗਰਭਪਾਤ ਕਰਵਾਉਣ ਵਾਲੇ ਸਹੁਰਾ ਪਰਿਵਾਰ ’ਤੇ ਮਾਮਲਾ ਦਰਜ

ਬਟਾਲਾ (ਬੇਰੀ) : ਵਿਆਹੁਤਾ ਕੋਲੋਂ ਗੱਡੀ ਦੀ ਮੰਗ ਕਰਨ ਅਤੇ ਉਸਦਾ ਗਰਭਪਾਤ ਕਰਵਾਉਣ ਵਾਲੇ ਸਹੁਰੇ ਪਰਿਵਾਰ ਵਿਰੁੱਧ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਸ਼ਾਹਬਾਦ ਹਾਲ ਵਾਸੀ ਅੰਮਿ੍ਰਤਸਰ ਰੋਡ ਬਾਈਪਾਸ ਬਟਾਲਾ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੇ ਸਨ ਅਤੇ ਉਸਦੀ ਮਾਰ ਕੁਟਾਈ ਕਰਕੇ ਘਰੋਂ ਕੱਢਣਾ ਚਾਹੁੰਦੇ ਸਨ।

ਇਸ ਤੋਂ ਇਲਾਵਾ ਉਸ ਕੋਲੋਂ ਦਾਜ ਵਿਚ ਵੱਡੀ ਬੀ.ਐੱਮ.ਡਲਬਯੂ ਕਾਰ ਲਿਆਉਣ ਅਤੇ ਨਕਦ ਰਕਮ ਦੀ ਮੰਗ ਕਰਦੇ ਸਨ। ਮਨਪ੍ਰੀਤ ਨੇ ਦਰਖ਼ਾਸਤ ਵਿਚ ਅੱਗੇ ਦੱਸਿਆ ਹੈ ਕਿ ਇਸ ਦੇ ਨਾਲ ਇਕ ਸਾਜ਼ਿਸ਼ ਤਹਿਤ ਗਲਤ ਦਵਾਈ ਦੇ ਕੇ ਉਸਦਾ ਗਰਭਪਾਤ ਕਰਵਾਇਆ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ। ਉਕਤ ਮਾਮਲੇ ਸਬੰਧੀ ਐੱਸ.ਆਈ ਹਰਪਾਲ ਸਿੰਘ ਨੇ ਕਾਰਵਾਈ ਕਰਦਿਆਂ ਪੀੜਤਾ ਮਨਪ੍ਰੀਤ ਕੌਰ ਦੀ ਦਰਖ਼ਾਸਤ ਦੇ ਆਧਾਰ ’ਤੇ ਇਸਦੇ ਪਤੀ ਸਮੇਤ 7 ਜਣਿਆਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News