ਹੁਣ ਟਿਨ ਪੈਕਿੰਗ ''ਚ ਵੀ ਮਿਲੇਗਾ ਮਾਰਕਫੈਡ ਦਾ ਸਰ੍ਹੋਂ ਤੇਲ
Wednesday, Nov 27, 2019 - 03:10 PM (IST)

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈਡ ਵਲੋਂ ਸਰ੍ਹੋਂ ਤੇਲ ਦੀ ਟਿਨ 'ਚ ਪੈਕਿਗ ਲਾਂਚ ਕੀਤੀ ਗਈ ਹੈ। ਮਾਰਕਫੈਡ ਦੇ ਹੈਡਕੁਆਟਰ 'ਚ 5 ਲਿਟਰ ਦੀ ਇਸ ਪੈਕਿੰਗ ਨੂੰ ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਅਤੇ ਪ੍ਰਬੰਧ ਨਿਦੇਸ਼ਕ ਵਰੁਣ ਰੂਜਮ ਨੇ ਸੰਯੁਕਤ ਰੂਪ ਤੋਂ ਲਾਂਚ ਕੀਤਾ। ਇਸ ਮੌਕੇ ਸਮਰਾ ਨੇ ਰੈਗੂਲਰ ਰੂਪ ਤੋਂ ਮਾਰਕਫੈਡ ਵਲੋਂ ਆਪਣੇ ਉਤਪਾਦਾਂ ਨੂੰ ਬਾਜ਼ਾਰ ਦੀ ਮੰਗ ਅਨੁਸਾਰ ਲਾਂਚ ਕਰਨ ਦੇ ਮਾਰਕਫੈਡ ਪ੍ਰਬੰਧਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾਰਕਫੈਡ ਦੇ ਕਾਰਜਕਾਰੀ ਨਿਰਦੇਸ਼ਕ, ਰਮਨ ਕਪਲਿਸ਼ ਨੇ ਕਿਹਾ ਕਿ ਇਸ ਨਵੀਂ ਪੈਕਿੰਗ ਨੂੰ ਘਰੇਲੂ ਬਾਜ਼ਾਰ ਦੇ ਨਾਲ-ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਨਵੀਂ ਆਕਰਸ਼ਕ ਪੈਕਿੰਗ ਨਾਲ ਸਰ੍ਹੋਂ ਦੇ ਤੇਲ ਦੀ ਵਿਕਰੀ ਨੂੰ ਵਧਾਉਣ 'ਚ ਮੱਦਦ ਮਿਲੇਗੀ।