ਮੈਰੀਟੋਰੀਅਸ ਸਕੂਲਾਂ ''ਚ ਹੋਵੇਗੀ 156 ਲੈਕਚਰਾਰਾਂ ਦੀ ਭਰਤੀ

Thursday, Jun 28, 2018 - 07:00 AM (IST)

ਮੈਰੀਟੋਰੀਅਸ ਸਕੂਲਾਂ ''ਚ ਹੋਵੇਗੀ 156 ਲੈਕਚਰਾਰਾਂ ਦੀ ਭਰਤੀ

ਮੋਹਾਲੀ (ਨਿਆਮੀਆਂ) - ਸਿੱਖਿਆ ਮੰਤਰੀ ਓ. ਪੀ. ਸੋਨੀ ਵਲੋਂ ਮੈਰੀਟੋਰੀਅਸ ਸਕੂਲਾਂ 'ਚ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੀ ਲੋੜ ਨੂੰ ਦੇਖਦੇ ਹੋਏ 156 ਲੈਕਚਰਾਰਾਂ ਦੀਆਂ ਜਨਤਕ ਨਿਯੁਕਤੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ।   ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਵਲੋਂ ਪੰਜਾਬ ਦੇ 10 ਮੈਰੀਟੋਰੀਅਸ ਸਕੂਲ ਜੋ ਕਿ ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ (ਹੁਸ਼ਿਆਰਪੁਰ) 'ਚ ਚਲਾਏ ਜਾ ਰਹੇ ਹਨ। ਇਨ੍ਹਾਂ ਸਕੂਲਾਂ 'ਚ ਪੰਜਾਬੀ, ਅੰਗਰੇਜ਼ੀ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਮੈਥੇਮੈਟਿਕਸ, ਕਾਮਰਸ, ਪਾਲਿਟੀਕਲ ਸਾਇੰਸ, ਇਕਨਾਮਿਕਸ, ਹਿਸਟਰੀ ਦੀਆਂ ਕੁਲ 156 ਲੈਕਚਰਾਰਾਂ ਦੀਆਂ ਪੋਸਟਾਂ ਠੇਕੇ ਦੇ ਆਧਾਰ 'ਤੇ ਭਰੀਆਂ ਜਾਣੀਆਂ ਹਨ, ਜਿਸ ਲਈ ਯੋਗ ਉਮੀਦਵਾਰ ਆਨਲਾਈਨ ਐਪਲੀਕੇਸ਼ਨਾਂ ਵਿਭਾਗ ਦੀ ਵੈੱਬਸਾਈਟ 'ਤੇ 7 ਜੁਲਾਈ ਤਕ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ ਆਨਲਾਈਨ ਅਪਲਾਈ ਕਰਨ ਲਈ ਵਿਭਾਗ ਦੀ ਵੈੱਬਸਾਈਟ 'ਤੇ 28 ਜੂਨ ਤੋਂ 7 ਜੁਲਾਈ ਤਕ ਅਪਲਾਈ ਕਰ ਸਕਣਗੇ। ਪੋਸਟ ਲਈ ਅਪਲਾਈ ਕਰਨ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀਆਂ 28 ਜੂਨ ਤੋਂ ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੀਆਂ।


Related News