ਪਰਦੁਮਨ ਦੀ ਹੱਤਿਆ ਦੇ ਰੋਸ ਵਜੋਂ ਕੱਢਿਆ ਮਾਰਚ

Wednesday, Sep 13, 2017 - 02:34 AM (IST)

ਪਰਦੁਮਨ ਦੀ ਹੱਤਿਆ ਦੇ ਰੋਸ ਵਜੋਂ ਕੱਢਿਆ ਮਾਰਚ

ਬਠਿੰਡਾ,   (ਪਾਇਲ)-  ਪੇਰੈਂਟਸ ਰਾਇਟਸ ਐਸੋਸੀਏਸ਼ਨ ਵੱਲੋਂ ਗੁਰੂਗ੍ਰਾਮ ਦੇ ਰਿਆਨ ਸਕੂਲ ਵਿਚ ਹੋਈ ਮਾਸੂਮ ਬੱਚੇ ਪਰਦੁਮਨ ਦੀ ਹੱਤਿਆ ਦੇ ਰੋਸ ਵਜੋਂ ਮਹਾਨਗਰ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਸਰਕਾਰ ਤੋਂ ਬੱਚਿਆਂ ਦੀ ਸੁਰੱਖਿਆ ਲਈ ਉਚਿਤ ਕਦਮ ਉਠਾਉਣ ਦੀ ਮੰਗ ਕੀਤੀ ਗਈ। 
ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਕਤ ਦਰਦਨਾਕ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਨੂੰ ਸਾਰੇ ਪ੍ਰਾਈਵੇਟ ਸਕੂਲਾਂ ਦੇ ਕਰਮੀਆਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ, ਸਕੂਲਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਆਦਿ ਸਾਵਧਾਨੀਆਂ ਵਰਤਣ ਬਾਰੇ ਮੰਗ ਕੀਤੀ ਗਈ। 


Related News