ਕਠੂਆ ''ਚ ਬੱਚੀ ਨਾਲ ਜਬਰ-ਜ਼ਨਾਹ ਦੇ ਵਿਰੋਧ ''ਚ ਰੋਸ ਮਾਰਚ
Friday, Apr 20, 2018 - 04:07 AM (IST)

ਛੇਹਰਟਾ, (ਜਤਿੰਦਰ)- ਅੱਜ ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲਾ ਲਾਇਬ੍ਰੇਰੀ ਵਿਚ ਸਥਾਨਕ ਸਾਹਿਤ ਸਭਾਵਾਂ ਅਤੇ ਨਾਰੀ ਚੇਤਨਾ ਮੰਚ ਵੱਲੋਂ ਕਠੂਆ ਵਿਚ ਵਾਪਰੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਵਿਰੋਧ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਮੈਡਮ ਜਗੀਰ ਕੌਰ ਮੀਰਾਂਕੋਟ ਨੇ ਕਠੂਆ ਵਿਚ ਵਾਪਰੀ ਘਟਨਾ ਦੀ ਘੋਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਰੇ ਭਾਰਤ 'ਚ ਕਰੀਬ ਹਰ ਪੰਜ ਮਿੰਟ ਬਾਅਦ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਸਾਡਾ ਕਾਨੂੰਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਮੌਕੇ ਮੈਡਮ ਇੰਦਰ ਵਿਰਕ, ਦਿਲਸ਼ਾਦ, ਡਾ. ਇਕਬਾਲ ਕੌਰ, ਦਵਿੰਦਰ ਸਿੰਘ, ਮਲਵਿੰਦਰ ਸਿੰਘ, ਡਾ. ਪ੍ਰਭਜੋਤ ਕੌਰ, ਅਜੀਤ ਸਿੰਘ, ਜਸਬੀਰ ਕੌਰ ਤੇ ਜਸਵੀਰ ਸਿੰਘ ਝਬਾਲ ਆਦਿ ਹਾਜ਼ਰ ਸਨ।